ਹੱਥ 'ਚ ਸੰਵਿਧਾਨ ਦੀ ਕਾਪੀ ਫੜ ਰਾਹੁਲ ਗਾਂਧੀ ਨੇ ਚੁੱਕੀ ਸਹੁੰ, ਲਾਇਆ 'ਜੈ ਹਿੰਦ, ਜੈ ਸੰਵਿਧਾਨ' ਦਾ ਨਾਅਰਾ

06/25/2024 5:13:28 PM

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ। ਰਾਹੁਲ ਗਾਂਧੀ ਨੇ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ 'ਜੈ ਹਿੰਦ, ਜੈ ਸੰਵਿਧਾਨ' ਦਾ ਨਾਅਰਾ ਵੀ ਲਗਾਇਆ। ਇਸ ਵਾਰ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਲੋਕ ਸਭਾ ਵਿੱਚ ਕੇਰਲ ਵਿੱਚ ਵਾਇਨਾਡ ਅਤੇ ਉੱਤਰ ਪ੍ਰਦੇਸ਼ ਵਿੱਚ ਅਮੇਠੀ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਲਈ ਜਦੋਂ ਰਾਹੁਲ ਗਾਂਧੀ ਦਾ ਨਾਂ ਪੁਕਾਰਿਆ ਗਿਆ ਤਾਂ ਕਾਂਗਰਸੀ ਮੈਂਬਰ ਆਪੋ-ਆਪਣੇ ਸਥਾਨਾਂ 'ਤੇ ਖੜ੍ਹੇ ਹੋ ਗਏ ਅਤੇ 'ਜੋੜੋ ਜੋੜੋ, ਭਾਰਤ ਜੋੜੋ' ਦੇ ਨਾਅਰੇ ਲਾਉਣ ਲੱਗੇ। ਸਹੁੰ ਚੁੱਕਣ ਤੋਂ ਬਾਅਦ ਵੀ ਕਾਂਗਰਸੀ ਮੈਂਬਰਾਂ ਨੇ 'ਜੋੜੋ ਜੋੜੋ, ਭਾਰਤ ਜੋੜੋ' ਦੇ ਨਾਅਰੇ ਲਾਏ। ਰਾਹੁਲ ਗਾਂਧੀ ਨੇ ਸਾਲ 2022 'ਚ 'ਭਾਰਤ ਜੋੜੋ ਯਾਤਰਾ' ਅਤੇ ਇਸ ਸਾਲ ਦੇ ਸ਼ੁਰੂ 'ਚ 'ਭਾਰਤ ਜੋੜੋ ਨਿਆ ਯਾਤਰਾ' ਕੱਢੀ ਸੀ।

ਇਹ ਵੀ ਪੜ੍ਹੋ - Lok Sabha Session : ਪੰਜਾਬ ਦੇ ਨਵੇਂ ਸਾਂਸਦਾਂ ਨੇ ਚੁੱਕੀ ਸਹੁੰ, ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News