ਲੋਕ ਸਭਾ 'ਚ ਗਰਜੇ ਰਾਹੁਲ ਗਾਂਧੀ, ਕਿਹਾ- ਸਰਕਾਰ ਨੇ ਅਭਿਮਨਿਊ ਵਾਂਗ ਹਿੰਦੁਸਤਾਨ ਨੂੰ ਚੱਕਰਵਿਊ 'ਚ ਫਸਾਇਆ
Monday, Jul 29, 2024 - 03:48 PM (IST)
ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 6ਵਾਂ ਦਿਨ ਹੈ। ਅੱਜ ਯਾਨੀ ਕਿ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਜਟ 'ਤੇ ਚਰਚਾ ਵਿਚ ਹਿੱਸਾ ਲਿਆ। ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ਕਿਸਾਨ, ਪੇਪਰ ਲੀਕ, ਦੇਸ਼ ਵਿਚ ਫੈਲੇ ਡਰ, ਬਜਟ ਅਤੇ ਟੈਕਸ ਨਾਲ ਜੁੜੇ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਿਆ। ਰਾਹੁਲ ਨੇ ਕਿਹਾ ਕਿ ਪੂਰੇ ਦੇਸ਼ 'ਚ ਡਰ ਦਾ ਮਾਹੌਲ ਹੈ, ਇਹ ਡਰ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਭਾਜਪਾ ਦੇ ਅੰਦਰ ਲੋਕ ਡਰੇ ਹੋਏ ਹਨ, ਮੰਤਰੀ ਡਰੇ ਹੋਏ ਹਨ। ਦੇਸ਼ ਦੇ ਕਿਸਾਨ ਡਰੇ ਹੋਏ ਹਨ। ਰਾਹੁਲ ਨੇ ਅਭਿਮਨਿਊ ਨਾਲ ਜੁੜੀ ਪ੍ਰਾਚੀਨ ਘਟਨਾ ਦਾ ਜ਼ਿਕਰ ਕਰਦਿਆਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਇਕ ਨਵਾਂ ਚੱਕਰਵਿਊ ਆਇਆ ਹੈ, ਉਹ ਵੀ ਕਮਲ ਦਾ ਆਕਾਰ ਦਾ ਹੈ। ਜਿਸ ਚੱਕਰਵਿਊ ਵਿਚ ਅਭਿਮਨਿਊ ਨੂੰ ਫਸਾਇਆ ਗਿਆ ਸੀ, ਉਹੀ ਹਿੰਦੁਸਤਾਨ ਦੀ ਜਨਤਾ ਨਾਲ ਹੋ ਰਿਹਾ ਹੈ। ਇਸ ਚਕਰਵਿਊ ਦਾ ਚਿੰਨ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਛਾਤੀ 'ਤੇ ਲੈ ਕੇ ਚੱਲਦੇ ਹਨ।
ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ
ਰਾਹੁਲ ਨੇ ਅੱਗੇ ਕਿਹਾ ਕਿ ਚੱਕਰਵਿਊ ਨੂੰ 6 ਲੋਕ- ਦ੍ਰੋਣਾਚਾਰੀਆ, ਕਰਨ, ਕ੍ਰਿਪਾਚਾਰੀਆ, ਕ੍ਰਿਤਵਰਮਾ, ਅਸ਼ਵਧਾਮਾ ਅਤੇ ਸ਼ਕੁਨੀ ਨੂੰ ਕੰਟਰੋਲ ਕਰ ਰਹੇ ਸਨ ਅਤੇ ਅੱਜ ਵੀ 6 ਲੋਕ ਕੰਟਰੋਲ ਕਰ ਰਹੇ ਹਨ, ਜਿਸ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਅਜੀਤ ਡੋਭਾਲ, ਅੰਬਾਨੀ ਅਤੇ ਅਡਾਨੀ ਜੀ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਫ਼ੌਜ ਦੇ ਜਵਾਨਾਂ ਨੂੰ ਅਗਨੀਵੀਰ ਦੇ ਚੱਕਰਵਿਊ ਵਿਚ ਫਸਾਇਆ ਗਿਆ। ਇਸ ਬਜਟ ਵਿਚ ਅਗਨੀਵੀਰਾਂ ਦੇ ਪੈਨਸ਼ਨ ਲਈ ਇਕ ਰੁਪਇਆ ਨਹੀਂ ਹੈ। ਤੁਸੀਂ ਖ਼ੁਦ ਨੂੰ ਦੇਸ਼ ਭਗਤ ਕਹਿੰਦੇ ਹੋ ਪਰ ਜਵਾਨਾਂ ਦੀ ਪੈਨਸ਼ਨ ਲਈ ਤੁਸੀਂ ਇਕ ਰੁਪਇਆ ਨਹੀਂ ਦਿੱਤਾ। ਇਸ ਤੋਂ ਇਲਾਵਾ ਕਿਸਾਨਾਂ ਦੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਚੱਕਰਵਿਊ ਵਿਚ ਫਸਾਇਆ, ਉਹ ਸਿਰਫ ਕਾਨੂੰਨੀ MSP ਮੰਗ ਰਹੇ ਹਨ। ਤੁਸੀਂ ਕਿਸਾਨਾਂ ਲਈ ਕੀ ਕੀਤਾ, ਤਿੰਨ ਕਾਲੇ ਕਾਨੂੰਨ ਲਿਆਂਦੇ। ਕਿਸਾਨ ਤੁਹਾਡੇ ਤੋਂ MSP ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਸਰਹੱਦਾਂ 'ਤੇ ਰੋਕ ਦਿੱਤਾ ਹੈ। ਕਿਸਾਨ ਮੈਨੂੰ ਮਿਲਣ ਲਈ ਇੱਥੇ ਆਉਣਾ ਚਾਹੁੰਦੇ ਸਨ। ਤੁਸੀਂ ਉਨ੍ਹਾਂ ਨੂੰ ਇੱਥੇ ਨਹੀਂ ਆਉਣ ਦਿੱਤਾ। ਇਸ 'ਤੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਉਹ ਸਦਨ 'ਚ ਗਲਤ ਨਾ ਬੋਲਣ।
ਇਹ ਵੀ ਪੜ੍ਹੋ- ਦੁਕਾਨ 'ਚ ਦਾਖ਼ਲ ਹੋ ਕੇ 3 ਨਕਾਬਪੋਸ਼ਾਂ ਨੇ ਕੀਤੀ ਗੋਲੀਬਾਰੀ, 11 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ
ਬਜਟ ਭਾਸ਼ਣ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਪੇਪਰ ਲੀਕ ਹੋਣ ਬਾਰੇ ਕੁਝ ਨਹੀਂ ਕਿਹਾ ਅਤੇ ਇਸ ਵਾਰ ਸਿੱਖਿਆ ਖੇਤਰ ਨੂੰ ਘੱਟ ਪੈਸਾ ਦਿੱਤਾ ਗਿਆ ਹੈ। ਨੌਜਵਾਨਾਂ ਲਈ ਪੇਪਰ ਲੀਕ ਸਭ ਤੋਂ ਅਹਿਮ ਮੁੱਦਾ ਹੈ, ਇਸ ਬਾਰੇ ਉਨ੍ਹਾਂ ਇਕ ਸ਼ਬਦ ਵੀ ਨਹੀਂ ਕਿਹਾ। ਤੁਸੀਂ ਇਕ ਪਾਸੇ ਪੇਪਰ ਲੀਕ ਦਾ ਚੱਕਰਵਿਊ ਖੜ੍ਹਾ ਕੀਤਾ ਹੈ ਅਤੇ ਦੂਜੇ ਪਾਸੇ ਬੇਰੁਜ਼ਗਾਰੀ ਦਾ ਚੱਕਰਵਿਊ ਬਣਾ ਦਿੱਤਾ। 20 ਸਾਲਾਂ (2.5 ਫ਼ੀਸਦੀ) ਵਿਚ ਸਿੱਖਿਆ 'ਤੇ ਸਭ ਤੋਂ ਘੱਟ ਬਜਟ ਹੈ। ਟੈਕਸ ਟੈਰੇਰਿਜ਼ਮ ਨੂੰ ਰੋਕਣ ਲਈ ਸਰਕਾਰ ਨੇ ਬਜਟ ਵਿਚ ਕੁਝ ਨਹੀਂ ਦਿੱਤਾ। ਮਿਡਲ ਕਲਾਸ ਦੀ ਛਾਤੀ ਅਤੇ ਪਿੱਠ ਵਿਚ ਛੁਰਾ ਮਾਰਿਆ ਗਿਆ ਸੀ।