ਲੋਕ ਸਭਾ ’ਚ ਗਰਜੇ ਰਾਹੁਲ ਗਾਂਧੀ, ਕਿਹਾ- ‘ਇਹ ਸਰਕਾਰ ਹਮ ਦੋ, ਹਮਾਰੇ ਦੋ ਕੀ ਸਰਕਾਰ ਹੈ’

Thursday, Feb 11, 2021 - 06:54 PM (IST)

ਲੋਕ ਸਭਾ ’ਚ ਗਰਜੇ ਰਾਹੁਲ ਗਾਂਧੀ, ਕਿਹਾ- ‘ਇਹ ਸਰਕਾਰ ਹਮ ਦੋ, ਹਮਾਰੇ ਦੋ ਕੀ ਸਰਕਾਰ ਹੈ’

ਨਵੀਂ ਦਿੱਲੀ— ਲੋਕ ਸਭਾ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਖ਼ਿਲਾਫ਼ ਬੋਲੇ। ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦਿਆਂ ਹੋਏ ਦੋਸ਼ ਲਾਇਆ ਕਿ ਇਹ ਹਮ ਦੋ, ਹਮਾਰੇ ਦੋ ਦੀ ਸਰਕਾਰ ਹੈ। ਰਾਹੁਲ ਨੇ ਲੋਕ ਸਭਾ ’ਚ ਆਮ ਬਜਟ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਵਿਰੋਧੀ ਧਿਰ ਸਿਰਫ਼ ਅੰਦੋਲਨ ਦੀ ਗੱਲ ਕਰ ਰਿਹਾ ਹੈ ਪਰ ਕਾਨੂੰਨਾਂ ਦੇ ਕੰਟੈਂਟ ਅਤੇ ਇੰਟੈਂਟ ਬਾਰੇ ਨਹੀਂ ਬੋਲ ਰਿਹਾ। ਮੈਂ ਇਨ੍ਹਾਂ ਕਾਨੂੰਨਾਂ ਦੇ ਕੰਟੈਂਟ ਅਤੇ ਇੰਟੈਂਟ ਬਾਰੇ ਦੱਸਦਾ ਹਾਂ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਪੁਲਸ ਦੀ ਸਖ਼ਤ ਪਹਿਰੇਦਾਰੀ ਦਰਮਿਆਨ ਸਫ਼ਾਈ ਕਰਦੇ ਦਿੱਸੇ ਰਾਕੇਸ਼ ਟਿਕੈਤ

ਰਾਹੁਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ। ਕੁਝ ਉਦਯੋਗਪਤੀ ਜਮ੍ਹਾਂਖੋਰੀ ਕਰਨਗੇ ਅਤੇ ਲੋਕ ਭੁੱਖੇ ਮਰ ਜਾਣਗੇ। ਦੇਸ਼ ਵਿਚ ਰੁਜ਼ਗਾਰ ਪੈਦਾ ਨਹੀਂ ਹੋ ਸਕੇਗਾ। ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਲੋਕ ਸਭਾ ’ਚ ਸੰਸਦ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਨੂੰ ਕਿਹਾ ਕਿ ਤੁਸੀਂ ਬਜਟ ਦੀ ਚਰਚਾ ’ਤੇ ਬੋਲੋ। ਸਪੀਕਰ ਨੇ ਰਾਹੁਲ ਨੇ ਇਹ ਵੀ ਕਿਹਾ ਕਿ ਇਹ ਸਦਨ ਹੈ। 

ਇਹ ਵੀ ਪੜ੍ਹੋ : ਲਾਲ ਕਿਲ੍ਹੇ ਦੀ ਘਟਨਾ ਮਗਰੋਂ ਗ੍ਰਿਫ਼ਤਾਰ ਕੀਤੇ 3 ਨੌਜਵਾਨ ਜੇਲ੍ਹ 'ਚੋਂ ਰਿਹਾਅ

ਰਾਹੁਲ ਨਹੀਂ ਰੁੱਕੇ ਅਤੇ ਕਿਹਾ ਕਿ ਜਦੋਂ ਇਹ ਕਾਨੂੰਨ ਲਾਗੂ ਹੋਣਗੇ, ਤਾਂ ਛੋਟੇ ਕਿਸਾਨਾਂ, ਮਜ਼ਦੂਰਾਂ ਦਾ ਕੰਮ ਬੰਦ ਹੋ ਜਾਵੇਗਾ। ਸਿਰਫ ਦੋ ਲੋਕ ਹਮ ਦੋ ਅਤੇ ਹਮਾਰੇ ਦੋ ਇਸ ਦੇਸ਼ ਨੂੰ ਚਲਾਉਣਗੇ। ਹਿੰਦੋਸਤਾਨ ਦੇ ਲੋਕਾਂ ਨੂੰ ਭੁੱਖ ਨਾਲ ਮਰਨਾ ਪਵੇਗਾ। ਆਰਥਿਕ ਤੰਗੀ ਵਧ ਜਾਵੇਗੀ ਅਤੇ ਦੇਸ਼ ਬੇਰੁਜ਼ਗਾਰ ਹੋ ਜਾਵੇਗਾ। ਪ੍ਰਧਾਨ ਮੰਤਰੀ ਦੀ ਪਹਿਲੀ ਸੱਟ ਨੋਟਬੰਦੀ ਸੀ। ਫਿਰ ਜੀ. ਐੱਸ. ਟੀ. (ਗੱਬਰ ਟੈਕਸ)। ਫਿਰ ਕਿਸਾਨਾਂ ਲਈ ਨਵੇਂ ਖੇਤੀ ਕਾਨੂੰਨ, ਫਿਰ ਕੋਰੋਨਾ ਆਉਂਦਾ ਹੈ ਅਤੇ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਜਾਣ ਲਈ ਮਜ਼ਬੂਰ ਹੋਏ।

ਇਹ ਵੀ ਪੜ੍ਹੋ : ਖੁਲਾਸਾ: ਨੇਪਾਲ ‘ਭੱਜਣ ਤੋਂ ਪਹਿਲਾਂ ਹੀ ਦਬੋਚਿਆ’ ਦੀਪ ਸਿੱਧੂ

ਰਾਹੁਲ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਤੋਂ ਬਾਅਦ ਦੇਸ਼ ਦਾ ਖੇਤੀ ਖੇਤਰ 2-4 ਉਦਯੋਗਪਤੀਆਂ ਦੇ ਹੱਥਾਂ ’ਚ ਚੱਲਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਬਦਲ ਦਿੱਤਾ ਹੈ। ਉਨ੍ਹਾਂ ਨੇ ਭੁੱਖ, ਬੇਰੁਜ਼ਗਾਰੀ, ਅਤੇ ਖ਼ੁਦਕੁਸ਼ੀ ਦਾ ਬਦਲ ਦਿੱਤਾ ਹੈ। ਇਸ ਤੋਂ ਬਾਅਦ ਵੀ ਰਾਹੁਲ ਹੀ ਇੱਥੇ ਹੀ ਨਹੀਂ ਰੁੱਕੇ। ਰਾਹੁਲ ਨੇ ਕਿਹਾ ਕਿ ਇਹ ਕਿਸਾਨਾਂ ਦਾ ਨਹੀਂ, ਦੇਸ਼ ਦਾ ਅੰਦੋਲਨ ਹੈ। ਕਿਸਾਨ ਇਕ ਇੰਚ ਪਿੱਛੇ ਨਹੀਂ ਹਟਣ ਵਾਲਾ, ਕਿਸਾਨ ਤੁਹਾਨੂੰ ਹਟਾ ਦੇਵੇਗਾ। 

ਇਹ ਵੀ ਪੜ੍ਹੋ : ਕਿਸਾਨ ਅਫ਼ਵਾਹਾਂ ਦੇ ਸ਼ਿਕਾਰ, ਖੇਤੀ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ: ਪੀ. ਐੱਮ. ਮੋਦੀ


author

Tanu

Content Editor

Related News