PM ਮੋਦੀ ਨੂੰ ਦੇਸ਼ ਦੀ ਅਰਥ ਵਿਵਸਥਾ ਬਾਰੇ ਕੋਈ ਸਮਝ ਨਹੀਂ :ਰਾਹੁਲ ਗਾਂਧੀ

10/18/2019 5:54:51 PM

ਮਹਿੰਦਰਗੜ੍ਹ—ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੀ ਅਰਥ-ਵਿਵਸਥਾ ਦੀ ਵਿਗੜੀ ਹਾਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਨੂੰ ਅਰਥ ਵਿਵਸਥਾ ਦੀ ਕੋਈ ਸਮਝ ਨਹੀਂ ਹੈ। ਦੱਸ ਦੇਈਏ ਕਿ ਹਰਿਆਣਾ  ਵਿਧਾਨਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਅੱਜ ਰਾਹੁਲ ਗਾਂਧੀ ਮਹਿੰਦਰਗੜ੍ਹ ਪਹੁੰਚੇ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ, ਗਰੀਬ ਅਤੇ ਮਜ਼ਦੂਰ ਦੀ ਜੇਬ 'ਚ ਪੈਸਾ ਪਾਉਣ ਲਈ ਲੋਕ ਸਭਾ ਚੋਣਾਂ 'ਚ ਪਹਿਲਾਂ ਉਨ੍ਹਾਂ ਦੀ ਪਾਰਟੀ 'ਨਿਆਂ ਯੋਜਨਾ' ਲੈ ਕੇ ਆਈ ਸੀ ਪਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਨਹੀਂ ਬਣੀ ਇਸ ਲਈ ਦੇਸ਼ ਆਰਥਿਕ ਮੰਦੀ ਦੇ ਦਲਦਲ 'ਚ ਚਲਾ ਗਿਆ ਹੈ।

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਹਰਿਆਣਾ ਦੇ ਮਹਿੰਦਰਗੜ੍ਹ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਕਾਂਗਰਸ ਦੀ ਚੋਣਾਂਵੀ ਸਭਾ 'ਚ ਪਰਿਵਰਤਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਅਰਥ-ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ 'ਨਿਆਂ ਯੋਜਨਾ' ਲਿਆਉਣ  ਲਈ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿਉਂਕਿ ਪਾਰਟੀ ਜਾਣਦੀ ਹੈ ਕਿ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਗਰੀਬ, ਕਿਸਾਨ ਅਤੇ ਮਜ਼ਦੂਰ ਦੀ ਜੇਬ 'ਚ ਪੈਸਾ ਪਹੁੰਚਾਉਣਾ ਜਰੂਰੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ 'ਚ ਜੇਕਰ ਕਾਂਗਰਸ ਦੀ ਜਿੱਤ ਹੁੰਦੀ ਤਾਂ ਇਸ ਯੋਜਨਾ ਨੂੰ ਲਾਗੂ ਕਰਕੇ ਗਰੀਬ, ਕਿਸਾਨ, ਮਜ਼ਦੂਰ ਆਦਿ ਦੇ ਬੈਂਕ ਖਾਤਿਆ 'ਚ ਸਿੱਧਾ ਇਸ ਯੋਜਨਾ ਦਾ ਪੈਸਾ ਜਾਂਦਾ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਜੋ ਕਸ਼ਟ ਹੋ ਰਿਹਾ ਹੈ ਉਹ ਨਾ ਹੁੰਦਾ। ਉਨ੍ਹਾਂ  ਨੇ ਕਿਹਾ, ''2004 ਤੋਂ ਲੈ ਕੇ 2014 ਤੱਕ ਦੇਸ਼ 'ਚ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ) ਸਰਕਾਰ ਸੀ ਅਤੇ ਤਾਂ ਸਾਡੀ ਅਰਥ ਵਿਵਸਥਾ ਇਸ ਲਈ ਤੇਜ਼ੀ ਨਾਲ ਅੱਗੇ ਵਧੀ ਕਿ ਉਸ ਦੌਰਾਨ ਮਹਾਤਮਾ ਗਾਂਧੀ ਪਿੰਡ ਰੋਜ਼ਗਾਰ ਦੀ ਗਾਰੰਟੀ ਯੋਜਨਾ (ਮਨਰੇਗਾ) ਲਾਗੂ ਕੀਤੀ ਗਈ ਅਤੇ ਕਿਸਾਨ ਦਾ ਕਰਜ ਮਾਫ ਕੀਤਾ ਗਿਆ। ਕਾਂਗਰਸ ਨੇਤਾ ਨੇ ਕਿਹਾ ਹੈ ਕਿ ਮਨਰੇਗਾ ਤੋਂ ਸਿੱਧਾ 35 ਹਜ਼ਾਰ ਕਰੋੜ ਰੁਪਏ ਗਰੀਬਾਂ ਦੀ ਜੇਬ 'ਚ ਪਹੁੰਚਿਆ ਅਤੇ ਕਿਸਾਨਾਂ ਦੀ ਜੇਬ 'ਚ 70 ਹਜ਼ਾਰ ਕਰੋੜ ਰੁਪਏ ਦਿੱਤੇ ਗਏ। ਇਸ ਤੋਂ ਉਨ੍ਹਾਂ ਦੀ ਖਰੀਦ ਸਮਰੱਥਾ ਵਧੀ ਪਰ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ  5 ਸਾਲਾ 'ਚ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦੀ ਜੇਬ ਦਾ ਇਹ ਪੈਸਾ ਨੋਟਬੰਦੀ ਲਾਗੂ ਕਰਕੇ ਵਾਪਲ ਲੈ ਲਿਆ ਅਤੇ ਅਰਬਪਤੀਆਂ ਨੂੰ ਦੇ ਦਿੱਤਾ ਹੈ।


Iqbalkaur

Content Editor

Related News