ਕਰਨਾਟਕ ਚੋਣਾਂ: ਰਾਹੁਲ ਗਾਂਧੀ ਨੇ ਜਾਰੀ ਕੀਤਾ ਕਾਂਗਰਸ ਦਾ ਐਲਾਨ ਪੱਤਰ

Friday, Apr 27, 2018 - 12:44 PM (IST)

ਕਰਨਾਟਕ ਚੋਣਾਂ: ਰਾਹੁਲ ਗਾਂਧੀ ਨੇ ਜਾਰੀ ਕੀਤਾ ਕਾਂਗਰਸ ਦਾ ਐਲਾਨ ਪੱਤਰ

ਬੰਗਲੁਰੂ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੈਂਗਲੋਰ 'ਚ ਪਾਰਟੀ ਦਾ ਐਲਾਨ ਪੱਤਰ ਜਾਰੀ ਕੀਤਾ ਹੈ। ਐਲਾਨ ਪੱਤਰ ਜਾਰੀ ਕਰਦੇ ਹੋਏ ਰਾਹੁਲ ਨੇ ਕਿਹਾ ਕਿ 'ਇਹ ਐਲਾਨ ਪੱਤਰ ਬੰਦ ਕਮਰੇ 'ਚ ਨਹੀਂ ਸਗੋਂ ਜਨਤਾ ਤੋਂ ਪੁੱਛ ਕੇ ਬਣਾਇਆ ਗਿਆ ਹੈ। ਉਹ ਕਹਿੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਲਈ ਕੀ ਕਰੇ। ਉਨ੍ਹਾਂ ਨੇ ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ 'ਤੇ ਕਈ ਹਮਲੇ ਵੀ ਕੀਤੇ। ਰਾਹੁਲ ਦੇ ਨਾਲ ਪ੍ਰੋਗਰਾਮ ਦੌਰਾਨ ਮੁੱਖਮੰਤਰੀ ਸਿੱਧਰਮਈਆ ਅਤੇ ਪਾਰਟੀ ਦੇ ਹੋਰ ਨੇਤਾ ਮੌਜੂਦ ਸਨ। 

ਰਾਹੁਲ ਨੇ ਇਸ ਮੌਕੇ 'ਤੇ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਪਹਿਲੇ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚ 95 ਫੀਸਦੀ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਬੀ.ਜੇ.ਪੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਹਰ ਭਾਰਤੀ ਨੂੰ 15 ਲੱਖ ਰੁਪਏ ਮਿਲਣਗੇ ਪਰ ਕਿਸੇ ਨੂੰ ਇਕ ਵੀ ਪੈਸਾ ਨਹੀਂ ਮਿਲਿਆ। ਉਨ੍ਹਾਂ ਨੇ ਰਾਫੇਲ ਡੀਲ 'ਚ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਗਾਇਆ ਅਤੇ ਨੀਰਵ ਮੋਦੀ ਦੇ ਬੈਂਕ ਘੱਪਲੇ 'ਤੇ ਵੀ ਬੀ.ਜੇ.ਪੀ ਸਰਕਾਰ ਨੂੰ ਘੇਰਿਆ। 

 

ਉਨ੍ਹਾਂ ਨੇ ਪੀ.ਐਮ ਦੇ 'ਮਨ ਕੀ ਬਾਤ' ਪ੍ਰੋਗਰਾਮ ਨੂੰ ਲੈ ਕੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਆਪਣੇ ਮਨ ਕੀ ਬਾਤ ਕਹਿ ਰਹੇ ਹਨ ਪਰ ਉਹ ਲੋਕਾਂ ਦੇ ਮਨ ਕੀ ਬਾਤ ਮੁਤਾਬਕ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਦਾ ਐਲਾਨ ਪੱਤਰ ਕੁਝ ਹੀ ਲੋਕਾਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਮੁਤਾਬਕ ਬਣੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੀ.ਜੇ.ਪੀ ਸੰਤ ਬਸਵੰਨਾ ਦੀ ਮੰਨਣ ਦਾ ਨਾਟਕ ਕਰਦੀ ਹੈ ਪਰ ਉਨ੍ਹਾਂ ਦੇ ਵਿਚਾਰਾਂ ਦਾ ਪਾਲਣ ਨਹੀਂ ਕਰਦੀ। 
ਕਾਂਗਰਸ ਪ੍ਰਧਾਨ ਪਿਛਲੇ ਕੁਝ ਮਹੀਨਿਆਂ 'ਚ ਕਰਨਾਟਕ ਦਾ 6 ਵਾਰ ਦੌਰਾ ਕਰ ਚੁੱਕੇ ਹਨ। ਇਸ ਤੋਂ ਪਹਿਲੇ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਵਰਕਰਾਂ ਨੇ ਰਾਹੁਲ ਤੋਂ ਅਜਿਹੇ ਸਥਾਨਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ ਜਿੱਥੇ ਉਹ ਹੁਣ ਤੱਕ ਨਹੀਂ ਗਏ ਹਨ। ਰਾਹੁਲ ਨੇ ਪਾਰਟੀ ਤੋਂ ਲੋਕਾਂ ਦਾ ਐਲਾਨ ਪੱਤਰ ਬਣਾਉਣ ਲਈ ਕਿਹਾ ਸੀ। ਇਸ ਨੂੰ ਨਵ-ਕਰਨਾਟਕ ਐਲਾਨ ਪੱਤਰ ਦਾ ਨਾਮ ਦਿੱਤਾ ਗਿਆ ਹੈ ।


Related News