ਮੋਦੀ ਦੱਸਣ, ਮਸੂਦ ਅਜ਼ਹਰ ਨੂੰ ਕਿਸਨੇ ਭੇਜਿਆ ਸੀ ਪਾਕਿਸਤਾਨ-ਰਾਹੁਲ
Saturday, Mar 09, 2019 - 03:21 PM (IST)

ਹਾਵੇਰੀ-ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਕਾਂਗਰਸ ਪ੍ਰਚਾਰ 'ਚ ਜੁੱਟ ਗਈ ਹੈ। ਇਸ ਦੇ ਤਹਿਤ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਨਾਟਕ ਦੌਰੇ ਦੌਰਾਨ ਹਾਵੇਰੀ 'ਚ ਪਹੁੰਚੇ ਹਨ ਅਤੇ ਜਨਸਭਾ ਨੂੰ ਸੰਬੋਧਨ ਕਰ ਰਹੇ ਹਨ। ਅੱਜ ਫਿਰ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਪੀ. ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਤੋਂ ਪੁੱਛਿਆ ਜਾਵੇ ਕਿ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹਾਦਤ ਦਾ ਕੌਣ ਜ਼ਿੰਮੇਵਾਰ ਹੈ।
ਮੋਦੀ ਦੀ ਅਨਿਲ ਅੰਬਾਨੀ ਦੀ ਕਰਦੇ ਹਨ ਚੌਕੀਦਾਰੀ-
-ਮੋਦੀ ਜੀ ਨੇ ਕਿਹਾ ਹੈ ਕਿ ਮੈਨੂੰ ਦੇਸ਼ ਦਾ ਚੌਕੀਦਾਰ ਬਣਾਓ ਅਤੇ ਉਨ੍ਹਾਂ ਨੇ ਰਾਫੇਲ ਡੀਲ 'ਚ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਦਿੱਤੇ। ਹੁਣ 'ਚੰਗੇ ਦਿਨ ਆਉਣਗੇ'' ਤੋਂ ਬਦਲ ਕੇ ਚੌਕੀਦਾਰ ਚੋਰ ਹੋ ਗਿਆ ।
-ਰਾਫੇਲ ਡੀਲ ਦੀ ਜਾਂਚ ਸ਼ੁਰੂ ਕਰਨ 'ਤੇ ਅੱਧੀ ਰਾਤ ਨੂੰ ਸੀ. ਬੀ. ਆਈ. ਡਾਇਰੈਕਟਰ ਨੂੰ ਕੱਢ ਦਿੱਤਾ। ਸੁਪਰੀਮ ਕੋਰਟ ਕਹਿੰਦਾ ਹੈ ਕਿ ਸੀ. ਬੀ. ਆਈ. ਡਾਇਰੈਕਟਰ ਨੂੰ ਵਾਪਸ ਲਿਆਉ ਪਰ ਕੁਝ ਹੀ ਘੰਟਿਆਂ 'ਚ ਮੋਦੀ ਉਸ ਨੂੰ ਫਿਰ ਹਟਾ ਦਿੰਦੇ ਹਨ।
-ਮੋਦੀ ਜੀ ਤੁਹਾਡੀ ਚੌਕੀਦਾਰੀ ਨਹੀਂ ਕਰਦੇ ਹਨ ਅਨਿਲ ਅੰਬਾਨੀ ਦੀ ਚੌਕੀਦਾਰੀ ਕਰਦੇ ਹਨ।
-ਨੋਟਬੰਦੀ ਕਰਕੇ ਪੀ. ਐੱਮ. ਨੇ ਕਿਹਾ ਹੈ ਕਿ ਕਾਲੇ ਧਨ ਦੇ ਖਿਲਾਫ ਲੜਾਈ ਲੜ ਰਿਹਾ ਹਾਂ ਪਰ ਲਾਈਨ 'ਚ ਇਕ ਵੀ ਸੂਟ ਬੂਟ ਵਾਲਾ ਨਹੀਂ ਦਿਸਿਆ।
ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹਾਦਤ ਦਾ ਕੌਣ ਜ਼ਿੰਮੇਵਾਰ ਹੈ-
-ਕੁਝ ਦਿਨ ਪਹਿਲਾਂ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੁੰਦੇ ਹਨ। ਮੇਰਾ ਪ੍ਰਧਾਨ ਮੰਤਰੀ ਨਾਲ ਸਿੱਧਾ ਸਵਾਲ ਹੈ ਇਨ੍ਹਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕੌਣ ਹੈ।
-ਕੀ ਭਾਜਪਾ ਸਰਕਾਰ ਨੇ ਮਸੂਦ ਅਜ਼ਹਰ ਨੂੰ ਜ਼ੇਲ ਤੋਂ ਕੱਢ ਕੇ ਪਾਕਿਸਤਾਨ ਕਿਉ ਭੇਜਿਆ?
-ਨਰਿੰਦਰ ਮੋਦੀ ਜੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਮਸੂਦ ਅਜ਼ਹਰ ਨੂੰ ਛੱਡ ਕੇ ਆਏ। ਮੋਦੀ ਜੀ ਅਸੀਂ ਆਪਣੀ ਤਰ੍ਹਾਂ ਅੱਤਵਾਦ ਦੇ ਸਾਹਮਣੇ ਨਹੀਂ ਝੁਕਦੇ।
- ਮੋਦੀ ਜੀ ਦੇਸ਼ ਦੇ ਨੌਜਵਾਨਾਂ ਨੂੰ ਦੱਸਣ ਕਿ ਪੰਜ ਸਾਲ ਤੋਂ ਤੁਸੀਂ ਸਿਰਫ ਭਾਸ਼ਣ ਹੀ ਦੇ ਰਹੇ ਹੋ। ਉਨ੍ਹਾਂ ਨੂੰ ਰੋਜ਼ਗਾਰ ਨਹੀਂ ਦੇ ਰਹੇ ਹਨ।
-ਅੱਜ ਨਰਿੰਦਰ ਮੋਦੀ ਦੇ ਰਾਜ 'ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ।