ਰਾਹੁਲ ਨੇ ਘੇਰੀ ਮੋਦੀ ਸਰਕਾਰ, ਕਿਹਾ- ‘ਮਿੱਤਰੋਂ’ ਵਾਲਾ ਰਾਫੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ’
Tuesday, Jul 06, 2021 - 01:42 PM (IST)
ਨਵੀਂ ਦਿੱਲੀ— ਰਾਫੇਲ ਸੌਦਾ ਇਕ ਵਾਰ ਫਿਰ ਚਰਚਾ ਵਿਚ ਹੈ। ਰਾਫੇਲ ਸੌਦੇ ’ਚ ਹੋਏ ਭ੍ਰਿਸ਼ਟਾਚਾਰ ਨੂੰ ਲੈ ਕੇ ਫਰਾਂਸ ’ਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਕਾਂਗਰਸ ਲਗਾਤਾਰ ਮੋਦੀ ਸਰਕਾਰ ’ਤੇ ਸ਼ਬਦੀ ਵਾਰ ਕਰ ਰਹੀ ਹੈ। ਰਾਫੇਲ ਸੌਦੇ ਦੇ ਮੁੱਦੇ ’ਤੇ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਰਾਫੇਲ ਸੌਦੇ ਦੇ ਨਾਲ-ਨਾਲ ਮੋਦੀ ਸਰਕਾਰ ’ਤੇ ਵੀ ਨਿਸ਼ਾਨਾ ਵਿੰਨਿ੍ਹਆ ਹੈ।
ਇਹ ਵੀ ਪੜ੍ਹੋ: ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਦਾ ਸ਼ਬਦੀ ਵਾਰ, ਕਿਹਾ- ਦੋਸਤਾਂ ਨੂੰ ਬਚਾਉਣ ’ਚ ਲੱਗੇ ਮੋਦੀ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਲਿਖਿਆ ਕਿ ਖਾਲੀ ਥਾਂ ਭਰੋ.... ‘ਮਿੱਤਰੋਂ’ ਵਾਲਾ ਰਾਫੇਲ ਹੈ, ਟੈਕਸ-ਵਸੂਲੀ- ਮਹਿੰਗਾ ਤੇਲ ਹੈ, ਪੀ. ਐੱਸ. ਯੂ- ਪੀ. ਐੱਸ. ਬੀ. ਦੀ ਅੰਨ੍ਹੀ ਸੇਲ ਹੈ ਅਤੇ ਸਵਾਲ ਕਰੋ ਤਾਂ ਜੇਲ੍ਹ ਹੈ। ਮੋਦੀ ਸਰਕਾਰ—ਹੈ! ਇਸ ਤਰ੍ਹਾਂ ਟਵੀਟ ਕਰ ਕੇ ਰਾਹੁਲ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਹੈ।
ਇਹ ਵੀ ਪੜ੍ਹੋ: ਰਾਹੁਲ ਨੇ ਮੁੜ ਵਿੰਨ੍ਹਿਆ ਮੋਦੀ ਸਰਕਾਰ ’ਤੇ ਨਿਸ਼ਾਨਾ, ਪੁੱਛਿਆ- ਕਿੱਥੇ ਹੈ ਵੈਕਸੀਨ?
ਦੱਸ ਦੇਈਏ ਕਿ ਮੋਦੀ ਸਰਕਾਰ ’ਤੇ ਕਾਂਗਰਸ ਲਗਾਤਾਰ ਹਮਲਾਵਰ ਹੋ ਰਹੀ ਹੈ, ਚਾਹੇ ਉਹ ਰਾਫੇਲ ਸੌਦੇ ਨਾਲ ਜੁੜਿਆ ਵਿਵਾਦ ਹੋਵੇ ਜਾਂ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਹੋਣ। ਰਾਹੁਲ ਨੇ ਕਿਹਾ ਕਿ ਪੈਟਰੋਲ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਅਤੇ ਸਰਕਾਰ ਨਿਜੀਕਰਨ ਨੂੰ ਹੱਲਾ-ਸ਼ੇਰੀ ਦੇ ਕੇ ਅਤੇ ਰਾਫੇਲ ਵਰਗੇ ਸੌਦਿਆਂ ’ਚ ਆਪਣੇ ਦੋਸਤਾਂ ਦੇ ਬਚਾਅ ਵਿਚ ਲੱਗੀ ਹੈ।
ਇਹ ਵੀ ਪੜ੍ਹੋ: ਰਾਫੇਲ ਸੌਦੇ ਦੇ ਮਾਮਲੇ ’ਚ ਫਰਾਂਸ ਨੇ ਅਦਾਲਤੀ ਜਾਂਚ ਸ਼ੁਰੂ ਕੀਤੀ