ਰਾਹੁਲ ਗਾਂਧੀ ਨੇ ਐਕਸ ''ਤੇ ਪੋਸਟ ਕਰ ਭਾਜਪਾ ਸਰਕਾਰ ''ਤੇ ਵਿਨ੍ਹੇ ਨਿਸ਼ਾਨੇ
Saturday, Sep 28, 2024 - 06:34 PM (IST)
ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੂਬੇ 'ਚ 'ਦਹਾਕੇ ਦਾ ਦਰਦ' ਖ਼ਤਮ ਕਰੇਗੀ। ਕਾਂਗਰਸ ਦੀ ਹਰਿਆਣਾ ਇਕਾਈ ਨੇ ਸ਼ਨੀਵਾਰ ਨੂੰ ਰਾਜ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਵਿੱਚ ਕਿਸਾਨਾਂ ਦੀ ਭਲਾਈ ਲਈ ਇੱਕ ਕਮਿਸ਼ਨ ਦਾ ਗਠਨ, ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ, ਰੁਜ਼ਗਾਰ ਸਿਰਜਣ ਸਮੇਤ ਕਈ ਵਾਅਦੇ ਕੀਤੇ ਗਏ ਹਨ।
ਇਹ ਵੀ ਪੜ੍ਹੋ - ਚੰਗੀ ਖ਼ਬਰ : ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 2-2 ਹਜ਼ਾਰ ਰੁਪਏ
ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, ''ਭਾਜਪਾ ਨੇ ਇਕ ਦਹਾਕੇ 'ਚ ਹਰਿਆਣਾ ਦੀ ਖੁਸ਼ਹਾਲੀ, ਉਸ ਦੇ ਸੁਫ਼ਨੇ ਅਤੇ ਸੱਤਾ ਖੋਹ ਲਈ। ਅਗਨੀਵੀਰ ਤੋਂ ਦੇਸ਼ ਭਗਤ ਨੌਜਵਾਨਾਂ ਦੀਆਂ ਅਕਾਂਖਿਆਵਾਂ ਖੋਹ ਲਈਆਂ ਗਈਆਂ, ਬੇਰੋਜ਼ਗਾਰੀ ਨਾਲ ਪਰਿਵਾਰਾਂ ਦਾ ਹਾਸਾ ਖੋਹ, ਔਰਤਾਂ ਦੀ ਆਤਮ ਨਿਰਭਰਤਾ ਮਹਿੰਗਾਈ ਨੇ ਖੋਹ ਲਈ।'' ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ। ਫਿਰ ਨੋਟਬੰਦੀ ਅਤੇ ਗਲਤ ਜੀਐਸਟੀ ਰਾਹੀਂ ਲੱਖਾਂ ਛੋਟੇ ਵਪਾਰੀਆਂ ਦਾ ਮੁਨਾਫ਼ਾ ਖੋਹ ਲਿਆ। ਆਪਣੇ ਚੁਣੇ ਹੋਏ ‘ਦੋਸਤਾਂ’ ਨੂੰ ਲਾਭ ਪਹੁੰਚਾਉਣ ਲਈ ਉਹਨਾਂ ਨੇ ਹਰਿਆਣੇ ਦਾ ਸਵੈ-ਮਾਣ ਵੀ ਖੋਹ ਲਿਆ।
ਇਹ ਵੀ ਪੜ੍ਹੋ - ਇਸ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ, 9 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ
ਸਾਬਕਾ ਪਾਰਟੀ ਪ੍ਰਧਾਨ ਨੇ ਕਿਹਾ, "ਆਉਣ ਵਾਲੀ ਕਾਂਗਰਸ ਸਰਕਾਰ 'ਦਰਦ ਦੇ ਦਹਾਕੇ' ਨੂੰ ਖ਼ਤਮ ਕਰੇਗੀ - ਇਹ ਹਰ ਹਰਿਆਣਾ ਵਾਸੀ ਦੀਆਂ ਉਮੀਦਾਂ, ਇੱਛਾਵਾਂ ਅਤੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਸਾਡਾ ਸੰਕਲਪ ਹੈ।" ਉਨ੍ਹਾਂ ਕਿਹਾ ਕਿ ਬੱਚਤ ਤੋਂ ਲੈ ਕੇ ਸਿਹਤ, ਅਧਿਕਾਰਾਂ ਦੀ ਰਾਖੀ ਤੋਂ ਲੈ ਕੇ ਸਮਾਜਿਕ ਸੁਰੱਖਿਆ, ਰੁਜ਼ਗਾਰ ਸਿਰਜਣਾ, ਹਰ ਪਰਿਵਾਰ ਹੱਸਦਾ-ਖੇਡਦਾ, ਇਹੀ ਕਾਂਗਰਸ ਦੀ ਗਾਰੰਟੀ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8