ਕਰਨਾਲ ਲਾਠੀਚਾਰਜ ''ਤੇ ਬੋਲੇ ਰਾਹੁਲ ਗਾਂਧੀ- ਫਿਰ ਖ਼ੂਨ ਵਹਾਇਆ ਕਿਸਾਨ ਦਾ, ਸ਼ਰਮ ਨਾਲ ਸਿਰ ਝੁਕਿਆ ਹਿੰਦੋਸਤਾਨ ਦਾ

Saturday, Aug 28, 2021 - 05:34 PM (IST)

ਕਰਨਾਲ ਲਾਠੀਚਾਰਜ ''ਤੇ ਬੋਲੇ ਰਾਹੁਲ ਗਾਂਧੀ- ਫਿਰ ਖ਼ੂਨ ਵਹਾਇਆ ਕਿਸਾਨ ਦਾ, ਸ਼ਰਮ ਨਾਲ ਸਿਰ ਝੁਕਿਆ ਹਿੰਦੋਸਤਾਨ ਦਾ

ਨਵੀਂ ਦਿੱਲੀ- ਹਰਿਆਣਾ ’ਚ ਕਿਸਾਨ ਅੰਦੋਲਨ ਤੇਜ਼ ਹੋ ਗਿਆ ਹੈ। ਕਰਨਾਲ ਦੇ ਘਰੌਂਡਾ ’ਚ ਟੋਲ ’ਤੇ ਭਾਜਪਾ ਦੇ ਪ੍ਰੋਗਰਾਮ ਦੇ ਵਿਰੋਧ ’ਚ ਕਿਸਾਨਾਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਦੀ ਘਟਨਾ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਨਿੰਦਾ ਕੀਤੀ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,‘‘ਫਿਰ ਖ਼ੂਨ ਵਹਾਇਆ ਹੈ ਕਿਸਾਨ ਦਾ, ਸ਼ਰਮ ਨਾਲ ਸਿਰ ਝੁੱਕਿਆ ਹਿੰਦੋਸਤਾਨ ਦਾ।’’ ਇਸ ਨਾਲ ਹੀ ਰਾਹੁਲ ਨੇ ਇਕ ਜ਼ਖਮੀ ਕਿਸਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। 

PunjabKesari

ਦੱਸਣਯੋਗ ਹੈ ਕਿ ਪੁਲਸ ਨੇ ਕਿਸਾਨਾਂ ਨੂੰ ਹਾਈਵੇਅ ਤੋਂ ਹਟਾਉਣ ਲਈ ਲਾਠੀਚਾਰਜ ਕੀਤਾ ਸੀ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ‘ਖੇਤੀ ਵਿਰੋਧੀ’ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ। ਉਨ੍ਹਾਂ ਨੇ ‘ਫਾਰਮਜ਼ ਪ੍ਰੋਟੈਸਟ’ ਹੈਸ਼ਟੈਗ ਨਾਲ ਟਵੀਟ ਕੀਤਾ,‘‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗਾ, ਦੋਸਤਾਂ ਨੂੰ ਭੇਟ ਨਹੀਂ ਦੇਣ ਦੇਵਾਂਗੇ। ਖੇਤੀ ਵਿਰੋਧੀ ਕਾਨੂੰਨ ਵਾਪਸ ਲਵੋ।’’ ਕਿਸਾਨ ਆਗੂ ਦਰਸ਼ਨ ਪਾਲ ਨੇ ਲਾਠੀਚਾਰਜ ਦਾ ਵਿਰੋਧ ਜਤਾਉਣ ਲਈ ਸਾਰੇ ਕਿਸਾਨਾਂ ਤੋਂ ਰਾਜ ਦੇ ਸਾਰੇ ਹਾਈਵੇਅ ਅਤੇ ਟੋਲ ਜਾਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਉਦੋਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ।

ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News