''''ਬੇਰੁਜ਼ਗਾਰੀ ਤੇ ਕਿਸਾਨਾਂ ਦੇ ਮੁੱਦੇ ਨਜ਼ਰਅੰਦਾਜ਼..!'''' ਰਾਹੁਲ ਗਾਂਧੀ ਨੇ ਬਜਟ 2026 ਦੀ ਕੀਤੀ ਆਲੋਚਨਾ
Sunday, Feb 01, 2026 - 03:07 PM (IST)
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਸਾਲ 2026-27 ਦਾ ਕੇਂਦਰੀ ਬਜਟ ਪੇਸ਼ ਕੀਤਾ, ਜਿਸ ਵਿੱਚ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਕਦਮ ਉਠਾਏ ਹਨ। ਇਹ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੇ ਤੀਜੇ ਕਾਰਜਕਾਲ ਦਾ ਤੀਜਾ ਬਜਟ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਜਟ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਅਸਲ ਸੰਕਟਾਂ ਨੂੰ ਦੇਖਣ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਅਨੁਸਾਰ ਬਜਟ ਵਿੱਚ ਬੇਰੁਜ਼ਗਾਰੀ, ਘਟਦੀ ਮੈਨੂਫੈਕਚਰਿੰਗ ਅਤੇ ਕਿਸਾਨਾਂ ਦੀ ਦੁਰਦਸ਼ਾ ਵਰਗੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਨਿਵੇਸ਼ਕ ਆਪਣਾ ਪੈਸਾ ਵਾਪਸ ਕਢਵਾ ਰਹੇ ਹਨ ਅਤੇ ਘਰੇਲੂ ਬਚਤਾਂ ਲਗਾਤਾਰ ਘਟ ਰਹੀਆਂ ਹਨ, ਪਰ ਸਰਕਾਰ ਨੇ ਇਸ ਬਜਟ 'ਚ ਇਨ੍ਹਾਂ ਸੰਕਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਇਸ 'ਚ ਸੁਧਾਰ ਦੀ ਗੁੰਜਾਇਸ਼ ਨੂੰ ਨਕਾਰ ਦਿੱਤਾ ਗਿਆ ਹੈ ਤੇ ਅਸਲ ਸੰਕਟਾਂ ਲਈ ਅੱਖਾਂ ਬੰਦ ਕਰ ਕੇ ਬਣਾਇਆ ਗਿਆ ਹੈ।

