RSS ਤੇ BJP ''ਤੇ ਵਰ੍ਹੇ ਰਾਹੁਲ ਗਾਂਧੀ ! ਲਾਏ ਗੰਭੀਰ ਇਲਜ਼ਾਮ

Tuesday, Jan 20, 2026 - 09:14 AM (IST)

RSS ਤੇ BJP ''ਤੇ ਵਰ੍ਹੇ ਰਾਹੁਲ ਗਾਂਧੀ ! ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਡੈਸਕ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਤੇ ਭਾਰਤੀ ਜਨਤਾ ਪਾਰਟੀ ’ਤੇ ਸੱਤਾ ਦੇ ਕੇਂਦਰੀਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਕੇਂਦਰੀਕਰਨ ’ਚ ਭਰੋਸਾ ਰੱਖਦੀ ਹੈ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇੱਥੇ ਸਥਾਨਕ ਅਦਾਰਿਆਂ ਦੀਆਂ ਚੋਣਾਂ ’ਚ ਚੁਣੇ ਗਏ ਕਾਂਗਰਸੀ ਮੈਂਬਰਾਂ ਦੀ ‘ਮਹਾਪੰਚਾਇਤ’ ’ਚ ਬੋਲਦਿਆਂ ਇਹ ਵੀ ਕਿਹਾ ਕਿ ਕਾਂਗਰਸ ਨੇ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ 73ਵੀਂ ਤੇ 74ਵੀਂ ਸੰਵਿਧਾਨਕ ਸੋਧ ਲਿਆਂਦੀ।

ਰਾਹੁਲ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਵਿਧਾਨ ਦੀ ਰੱਖਿਆ ਦਾ ਅਰਥ ਹੈ ਜ਼ਮੀਨੀ ਪੱਧਰ ’ਤੇ ਵਿਕੇਂਦਰੀਕ੍ਰਿਤ ਰਾਜ ਦੀ ਰੱਖਿਆ ਕਰਨੀ। ਪ੍ਰਸਿੱਧ ਮਲਿਆਲਮ ਲੇਖਕ ਐੱਮ. ਲੀਲਾਵਤੀ ਨੇ ਉਨ੍ਹਾਂ ਨੂੰ ਪੂਰੇ ਦੇਸ਼ ’ਚ ਚੁੱਪ ਦੀ ਵਧ ਰਹੀ ਸੰਸਕ੍ਰਿਤੀ ਬਾਰੇ ਚਿਤਾਵਨੀ ਦਿੱਤੀ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਚਾਹੁੰਦੀ ਹੈ ਕਿ ਲੋਕ ਚੁੱਪ ਰਹਿਣ ਤਾਂ ਜੋ ਕੁਝ ਕਾਰਪੋਰੇਟ ਗਰੁੱਪ ਦੇਸ਼ ਦੀ ਦੌਲਤ ਨੂੰ ਕੰਟਰੋਲ ਕਰ ਸਕਣ। ਕੇਰਲ ਦੇ ਲੋਕਾਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਉਹ ਚੋਣਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨਗੇ।


author

Harpreet SIngh

Content Editor

Related News