ਕੇਂਦਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ: ਰਾਹੁਲ ਗਾਂਧੀ
Wednesday, Apr 21, 2021 - 12:27 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵਿਚ ਵੀ ਲੋਕ ਲਾਈਨਾਂ ਵਿਚ ਲੱਗਣਗੇ ਅਤੇ ਧਨ, ਸਿਹਤ ਅਤੇ ਜਾਨ ਦਾ ਨੁਕਸਾਨ ਸਹਿਣਗੇ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਰਾਹੁਲ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ- ਆਮ ਜਨਤਾ ਲਾਈਨਾਂ ’ਚ ਲੱਗੇਗੀ। ਧਨ, ਸਿਹਤ ਅਤੇ ਜਾਨ ਦਾ ਨੁਕਸਾਨ ਸਹਿਣਗੇ। ਅਖ਼ੀਰ ਵਿਚ ਕੁਝ ਉਦਯੋਗਪਤੀਆਂ ਦਾ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ
ਜ਼ਿਕਰਯੋਗ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਵਿਡ-19 ਦੀ ਰੋਕਥਾਮ ਲਈ ਟੀਕਾ ਲਗਵਾ ਸਕਣਗੇ। ਸਰਕਾਰ ਨੇ ਟੀਕਾਕਰਨ ਮੁਹਿੰਮ ’ਚ ਢਿੱਲ ਦਿੰਦੇ ਹੋਏ ਸੂਬਿਆਂ, ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਿੱਧੇ ਟੀਕਾ ਨਿਰਮਾਤਾਵਾਂ ਤੋਂ ਕੋਰੋਨਾ ਖ਼ੁਰਾਕ ਖਰੀਦਣ ਦੀ ਆਗਿਆ ਵੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪਿਛਲੇ ਸਾਲ ਵਾਂਗ ਲੱਗਾ ਗ੍ਰਹਿਣ, ਵਿਆਹ ਮੁਲਤਵੀ ਹੋਣ ਨਾਲ ਖੁੱਸਿਆ ਲੱਖਾਂ ਲੋਕਾਂ ਦਾ ਰੁਜ਼ਗਾਰ