ਰਾਹੁਲ ਦਾ PM ਮੋਦੀ ''ਤੇ ਤੰਜ, ਬੋਲੇ- ਕੋਰੋਨਾ ਨਾਲ ਲੜਨ ਲਈ ਚਾਹੀਦੀ ਹੈ ਸਹੀ ਨੀਅਤ
Sunday, May 30, 2021 - 11:38 AM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਦੂਜੀ ਖ਼ਤਰਨਾਕ ਲਹਿਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾਵਰ ਹੈ। ਰਾਹੁਲ ਨੇ ਐਤਵਾਰ ਨੂੰ ਇਕ ਵਾਰ ਫਿਰ ਟਵੀਟ ਕਰ ਕੇ ਮੋਦੀ ਅਤੇ ਕੇਂਦਰ ਸਰਕਾਰ 'ਤੇ ਤੰਜ ਕੱਸਿਆ ਹੈ। ਇਸ ਵਾਰ ਰਾਹੁਲ ਨੇ ਪੀ.ਐੱਮ. ਮੋਦੀ ਨੇ ਮਨ ਕੀ ਬਾਤ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,''ਕੋਰੋਨਾ ਨਾਲ ਲੜਨ ਲਈ ਚਾਹੀਦਾ- ਸਹੀ ਨੀਅਤ, ਨੀਤੀ, ਦ੍ਰਿੜਤਾ। ਮਹੀਨੇ 'ਚ ਇਕ ਵਾਰ ਨਿਰਥੱਕ ਗੱਲ ਨਹੀਂ।''
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਝੂਠੀ ਅਕਸ' ਲਈ ਉਨ੍ਹਾਂ ਦੀ ਸਰਕਾਰ ਦੇ ਕਿਸੇ ਵਿਭਾਗ ਦੇ ਮੰਤਰੀ ਕਿਸੇ ਵੀ ਵਿਸ਼ੇ 'ਤੇ ਬੋਲਣ ਨੂੰ ਮਜ਼ਬੂਰ ਹਨ। ਉਨ੍ਹਾਂ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਦੀ ਝੂਠੀ ਅਕਸ ਲਈ ਕਿਸੇ ਵੀ ਵਿਭਾਗ ਦਾ ਮੰਤਰੀ ਕਿਸੇ ਵੀ ਵਿਸ਼ੇ 'ਤੇ ਕੁਝ ਵੀ ਬੋਲਣ ਲਈ ਮਜ਼ਬੂਰ ਹੈ।'' ਇਸ ਤੋਂ ਪਹਿਲਾਂ, ਕੋਰੋਨਾ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ 'ਚ ਦਾਅਵਾ ਕੀਤਾ ਸੀ ਕਿ ਟੀਕਾਕਰਨ ਦੀ ਜੋ ਗਤੀ ਹਾਲੇ ਚੱਲ ਰਹੀ ਹੈ, ਉਹ ਜੇਕਰ ਇਸੇ ਪ੍ਰਕਾਰ ਚੱਲਦੀ ਰਹੀ ਤਾਂ ਉਨ੍ਹਾਂ ਦੇ ਪੂਰਾ ਹੋਣ 'ਚ 3 ਸਾਲ ਲੱਗ ਜਾਣਗੇ।