ਰਾਹੁਲ ਦੀ ਅਗਵਾਈ ''ਚ ਕਾਂਗਰਸ ਚੱਲਾ ਰਹੀ ਝੂਠ ਦੀ ਫੈਕਟਰੀ : ਭਾਜਪਾ

Friday, Apr 12, 2019 - 03:34 PM (IST)

ਰਾਹੁਲ ਦੀ ਅਗਵਾਈ ''ਚ ਕਾਂਗਰਸ ਚੱਲਾ ਰਹੀ ਝੂਠ ਦੀ ਫੈਕਟਰੀ : ਭਾਜਪਾ

ਨਵੀਂ ਦਿੱਲੀ— ਭਾਜਪਾ ਨੇ ਚੋਣ ਕਮਿਸ਼ਨ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਸ਼ਿਕਾਇਤ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਹੁਲ ਬਿਨਾਂ ਕਿਸੇ ਸਬੂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਝੂਠੇ ਦੋਸ਼ ਲੱਗਾ ਰਹੇ ਹਨ। ਚੋਣ ਕਮਿਸ਼ਨ 'ਚ ਸ਼ਿਕਾਇਤ ਕਰਨ ਤੋਂ ਬਾਅਦ ਰੱਖਿਆ ਮੰਤਰੀ ਸੀਤਾਰਮਨ, ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਝੂਠ ਦੀ ਫੈਕਟਰੀ ਚੱਲਾ ਰਹੀ ਹੈ, ਜਿਸ 'ਚ ਸੱਚਾਈ ਨਹੀਂ ਹੈ।PunjabKesariਗਾਲੀ ਗੈਂਗ ਦੇ ਮੁਖੀਆ ਹਨ ਰਾਹੁਲ
ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਰਾਹੁਲ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰ ਕੇ ਹਰ ਹੱਦ ਪਾਰ ਕਰ ਚੁਕੇ ਹਨ। ਉਹ ਕਾਂਗਰਸ ਦੇ 'ਗਾਲੀ ਗੈਂਗ' ਦੇ ਮੁਖੀਆ ਹਨ। ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਉਨ੍ਹਾਂ ਦੇ ਬਿਆਨ 'ਤੇ ਨੋਟਿਸ ਲੈਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪ੍ਰਧਾਨ ਬਿਨਾਂ ਕਿਸੇ ਸਬੂਤ ਇਸ ਤਰ੍ਹਾਂ ਦੇ ਦੋਸ਼ ਲੱਗਾ ਰਹੇ ਹਨ।

ਨਿਰਮਲਾ ਸੀਤਾਰਮਨ ਨੇ ਵੀ ਦਿੱਤਾ ਬਿਆਨ
ਉੱਥੇ ਹੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸੁਪਰੀਮ ਕੋਰਟ ਦੇ ਫੈਸਲੇ 'ਤੇ ਵੀ ਟਿੱਪਣੀ ਕਰ ਰਹੇ ਹਨ। ਸਾਬਕਾ ਫੌਜੀਆਂ ਵਲੋਂ ਰਾਸ਼ਟਰਪਤੀ ਨੂੰ ਲਿਖੀ ਗਈ ਚਿੱਠੀ 'ਤੇ ਨਿਰਮਲਾ ਨੇ ਕਿਹਾ ਕਿ 2 ਸੀਨੀਅਰ ਅਫ਼ਸਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਚਿੱਠੀ ਨਹੀਂ ਲਿਖੀ ਹੈ। ਰਾਸ਼ਟਰਪਤੀ ਭਵਨ ਨੇ ਵੀ ਇਸ ਚਿੱਠੀ ਦੀ ਗੱਲ ਨੂੰ ਨਕਾਰ ਦਿੱਤਾ ਹੈ।

156 ਸਾਬਕਾ ਫੌਜੀਆਂ ਦੇ ਦਸਤਖ਼ਤ ਵਾਲੀ ਚਿੱਠੀ ਆਈ ਸੀ ਸਾਹਮਣੇ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਹੀ ਇਕ ਚਿੱਠੀ ਸਾਹਮਣੇ ਆਈ ਸੀ, ਜਿਸ 'ਚ ਕਰੀਬ 156 ਸਾਬਕਾ ਫੌਜੀਆਂ ਦੇ ਦਸਤਖ਼ਤ ਦੀ ਗੱਲ ਕਹੀ ਜਾ ਰਹੀ ਸੀ। ਇਸ ਚਿੱਠੀ ਨੂੰ ਰਾਸ਼ਟਰਪਤੀ ਅਤੇ ਚੋਣ ਕਮਿਸ਼ਨ ਕੋਲ ਭੇਜਿਆ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਕੁਝ ਸਿਆਸੀ ਦਲ ਫੌਜ ਦਾ ਇਸਤੇਮਾਲ ਚੋਣਾਂ 'ਚ ਕਰ ਰਹੇ ਹਨ ਅਤੇ ਫੌਜ ਦੇ ਜਵਾਨਾਂ ਦਾ ਅਪਮਾਨ ਕਰ ਰਹੇ ਹਨ ਪਰ ਕੁਝ ਹੀ ਸਮੇਂ ਬਾਅਦ ਕਈ ਸਾਬਕਾ ਫੌਜੀਆਂ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਚਿੱਠੀ ਨਹੀਂ ਲਿਖੀ ਹੈ। ਹਾਲਾਂਕਿ ਕੁਝ ਅਫ਼ਸਰਾਂ ਨੇ ਇਸ ਦਾ ਸਮਰਥਨ ਵੀ ਕੀਤਾ ਹੈ। ਚਿੱਠੀ ਸਾਹਮਣੇ ਆਉਣ ਦੇ ਬਾਅਦ ਹੀ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਿਆ ਸੀ। ਕਾਂਗਰਸ ਨੇ ਟਵੀਟ ਕੀਤਾ ਸੀ ਕਿ ਪੀ.ਐੱਮ. ਨਰਿੰਦਰ ਮੋਦੀ ਫੌਜ ਦੇ ਨਾਂ 'ਤੇ ਵੋਟ ਮੰਗ ਰਹੇ ਹਨ ਪਰ ਫੌਜ ਦੇਸ਼ ਦੀ ਹੈ ਨਾ ਕਿ ਭਾਜਪਾ ਦੀ।


author

DIsha

Content Editor

Related News