ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਕੋਰੋਨਾ ਨਾਲ ਸਿਰਫ਼ ਭਾਰਤ ''ਚ ਹੈ ਬਲੈਕ ਫੰਗਸ : ਰਾਹੁਲ ਗਾਂਧੀ
Saturday, May 22, 2021 - 12:34 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਲੈਕ ਫੰਗਸ ਮਹਾਮਾਰੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਸਿਰਫ਼ ਭਾਰਤ 'ਚ ਕੋਰੋਨਾ ਨਾਲ ਇਹ ਨਵੀਂ ਮਹਾਮਾਰੀ ਫ਼ੈਲ ਰਹੀ ਹੈ। ਰਾਹੁਲ ਨੇ ਮਹਾਮਾਰੀ ਦਾ ਪ੍ਰਸਾਰ ਰੋਕਣ ਲਈ ਪਿਛਲੇ ਸਾਲ ਲਾਕਡਾਊਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਾਲੀ ਅਤੇ ਤਾੜੀ ਵਜਾਉਣ ਦੀ ਅਪੀਲ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਸ਼੍ਰੀ ਮੋਦੀ ਕਦੇ ਵੀ ਇਸ ਵਾਲ ਬਲੈਕ ਫੰਗਸ ਮਹਾਮਾਰੀ ਨਾਲ ਜੂਝਣ ਲਈ ਫਿਰ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰ ਸਕਦੇ ਹਨ।
ਉਨ੍ਹਾਂ ਨੇ ਟਵੀਟ ਕੀਤਾ,''ਮੋਦੀ ਸਿਸਟਮ ਦੇ ਕੁਸ਼ਾਸਨ ਕਾਰਨ ਸਿਰਫ਼ ਭਾਰਤ 'ਚ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਮਹਾਮਾਰੀ ਹੈ। ਵੈਕਸੀਨ ਦੀ ਘਾਟ ਤਾਂ ਹੈ ਹੀ, ਇਸ ਨਵੀਂ ਮਹਾਮਾਰੀ ਦੀ ਦਵਾਈ ਦੀ ਵੀ ਭਾਰੀ ਘਾਟ ਹੈ। ਇਸ ਨਾਲ ਜੂਝਣ ਲਈ ਪ੍ਰਧਾਨ ਮੰਤਰੀ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰਦੇ ਹੀ ਹੋਣਗੇ।''