ਰਾਹੁਲ ਦਾ ਮੋਦੀ ਸਰਕਾਰ ’ਤੇ ਤੰਜ- ‘4 ਮਹੀਨਿਆਂ ਦੌਰਾਨ 2 ਕਰੋੜ ਪਰਿਵਾਰਾਂ ਦਾ ਭਵਿੱਖ ਹਨ੍ਹੇਰੇ 'ਚ’

Wednesday, Aug 19, 2020 - 11:42 AM (IST)

ਰਾਹੁਲ ਦਾ ਮੋਦੀ ਸਰਕਾਰ ’ਤੇ ਤੰਜ- ‘4 ਮਹੀਨਿਆਂ ਦੌਰਾਨ 2 ਕਰੋੜ ਪਰਿਵਾਰਾਂ ਦਾ ਭਵਿੱਖ ਹਨ੍ਹੇਰੇ 'ਚ’

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ, ਭਾਰਤ-ਚੀਨ ਵਿਚਾਲੇ ਜਾਰੀ ਤਣਾਅ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਟਵੀਟ ਜ਼ਰੀਏ ਸਰਕਾਰ ’ਤੇ ਨਿਸ਼ਾਨੇ ਵਿੰਨ੍ਹੇ ਰਹੇ ਹਨ। ਉਨ੍ਹਾਂ ਨੇ ਇਕ ਵਾਰ ਫਿਰ ਅੱਜ ਯਾਨੀ ਕਿ ਬੁੱਧਵਾਰ ਨੂੰ ਟਵੀਟ ਕਰ ਕੇ ਮੋਦੀ ਸਰਕਾਰ ’ਤੇ ਤੰਜ ਕੱਸਿਆ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ 4 ਮਹੀਨਿਆਂ ਵਿਚ 2 ਕਰੋੜ ਲੋਕਾਂ ਦੀ ਨੌਕਰੀ ਗਈ। ਜਿਸ ਕਾਰਨ ਇਨ੍ਹਾਂ ਪਰਿਵਾਰਾਂ ਸਾਹਮਣੇ ਗੰਭੀਰ ਆਫ਼ਤ ਪੈਦਾ ਹੋ ਗਈ ਹੈ।

PunjabKesari

ਰਾਹੁਲ ਨੇ ਟਵੀਟ ਕੀਤਾ ਕਿ ਪਿਛਲੇ 4 ਮਹੀਨਿਆਂ ਤੋਂ ਕਰੀਬ 2 ਕਰੋੜ ਲੋਕਾਂ ਨੇ ਨੌਕਰੀਆਂ ਗਵਾਈਆਂ ਹਨ। 2 ਕਰੋੜ ਪਰਿਵਾਰਾਂ ਦਾ ਭਵਿੱਖ ਹਨ੍ਹੇਰੇ ਵਿਚ ਹੈ। ਫੇਸਬੁੱਕ ’ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਤੋਂ ਬੇਰੋਜ਼ਗਾਰੀ ਅਤੇ ਅਰਥਵਿਵਸਥਾ ਦੀ ਆਫ਼ਤ ਦਾ ਸੱਚ ਦੇਸ਼ ਤੋਂ ਲੁਕਾਇਆ ਨਹੀਂ ਜਾ ਸਕਦਾ। ਇਹ ਟਵੀਟ ਰਾਹੁਲ ਨੇ ਇਕ ਸਮਾਚਾਰ ਪੋਰਟਲ ’ਤੇ ਲਿਖੀ ਇਕ ਖ਼ਬਰ ਨੂੰ ਰੀਟਵੀਟ ਕਰਦਿਆਂ ਕੀਤਾ ਹੈ। ਸਮਾਚਾਰ ਪੋਰਟਲ ’ਤੇ 18 ਅਗਸਤ ਦਾ ਹੈ, ਜਿਸ ’ਤੇ ਲਿਖਿਆ ਹੈ- ਕੋਰੋਨਾ ਦਾ ਕਹਿਰ ਅਪ੍ਰੈਲ ਤੋਂ ਹੁਣ ਤੱਕ 1.89 ਕਰੋੜ ਨੌਕਰੀਆਂ ਗਈਆਂ। ਪਿਛਲੇ ਮਹੀਨੇ ਯਾਨੀ ਕਿ ਜੁਲਾਈ ’ਚ ਲੱਗਭਗ 50 ਲੱਖ ਲੋਕਾਂ ਨੇ ਨੌਕਰੀ ਗਵਾਈ ਹੈ। ਅੰਕੜਿਆਂ ਮੁਤਾਬਕ ਅਪ੍ਰੈਲ ਵਿਚ 1.77 ਕਰੋੜ ਅਤੇ ਮਈ ’ਚ ਲੱਗਭਗ 1 ਲੱਖ ਲੋਕਾਂ ਦੀ ਨੌਕਰੀ ਗਈ। ਜੂਨ ’ਚ ਲੱਗਭਗ 39 ਲੱਖ ਨੌਕਰੀਆਂ ਮਿਲੀਆਂ ਪਰ ਜੁਲਾਈ ’ਚ ਕਰੀਬ 50 ਲੱਖ ਲੋਕਾਂ ਦੀ ਨੌਕਰੀ ਚੱਲੀ ਗਈ। ਇਸ ਖ਼ਬਰ ਨੂੰ ਰੀਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤੰਜ ਕੱਸਿਆ ਹੈ।


author

Tanu

Content Editor

Related News