ਰਾਹੁਲ ''ਝੂਠ ਦੀ ਮਸ਼ੀਨ'' ਹਨ, ਜੋ ਕਿਸੇ ਵੀ ਭਾਸ਼ਾ ''ਚ ਝੂਠ ਬੋਲ ਸਕਦੇ ਹਨ : ਅਮਿਤ ਸ਼ਾਹ

Tuesday, Sep 17, 2024 - 05:55 PM (IST)

ਭਿਵਾਨੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ 'ਝੂਠ ਦੀ ਮਸ਼ੀਨ' ਦੱਸਿਆ, ਜੋ ਕਿਸੇ ਵੀ ਭਾਸ਼ਾ 'ਚ ਝੂਠ ਬੋਲ ਸਕਦੇ ਹਨ। ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਰਾਹੁਲ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਕਸ਼ਮੀਰ 'ਚ ਧਾਰਾ 370 ਨੂੰ ਹਟਾਉਣਾ ਚੰਗਾ ਫ਼ੈਸਲਾ ਸੀ ਜਾਂ ਬੁਰਾ। ਅਮਿਤ ਸ਼ਾਹ ਨੇ ਕਿਹਾ,''ਰਾਹੁਲ ਗਾਂਧੀ ਝੂਠ ਦੀ ਮਸ਼ੀਨ ਹਨ ਜੋ ਕਿਸੇ ਵੀ ਭਾਸ਼ਾ 'ਚ ਝੂਠ ਬੋਲ ਸਕਦੇ ਹਨ। ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਸ਼ਮੀਰ ਤੋਂ ਧਾਰਾ 370 ਹਟਾਉਣਾ ਚੰਗਾ ਫ਼ੈਸਲਾ ਸੀ ਜਾਂ ਬੁਰਾ। ਸੰਸਦ 'ਚ ਉਹ ਕਹਿੰਦੇ ਹਨ ਕਿ ਅਯੁੱਧਿਆ ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਿੱਤੇ। ਹਾਰ-ਜਿੱਤ ਤਾਂ ਚੋਣਾਂ ਦਾ ਹਿੱਸਾ ਹਨ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਅਯੁੱਧਿਆ ਦਾ ਉਦੇਸ਼ ਹੀ ਖ਼ਤਮ ਹੋ ਗਿਆ ਹੈ। ਮੋਦੀ ਜੀ ਨੇ ਪ੍ਰਾਣ ਪ੍ਰਤਿਸ਼ਠਾ ਕਰ ਕੇ ਮੰਦਰ 'ਚ ਰਾਮਲੱਲਾ ਨੂੰ ਸਥਾਪਤ ਕੀਤਾ ਹੈ। ਇਹ ਰਾਹੁਲ ਗਾਂਧੀ ਨੂੰ ਚੰਗਾ ਨਹੀਂ ਲੱਗਦਾ।'' ਸ਼ਾਹ ਨੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ 40 ਸਾਲ ਤੋਂ ਫ਼ੌਜੀ 'ਵਨ ਰੈਂਕ ਵਨ ਪੈਨਸ਼ਨ' ਦੀ ਮੰਗ ਕਰ ਰਹੇ ਸਨ ਪਰ ਕਾਂਗਰਸ ਨੇ ਕਦੇ ਉਸ ਮੰਗ ਨੂੰ ਪੂਰਾ ਨਹੀਂ ਕੀਤਾ। 

ਸ਼ਾਹ ਨੇ ਕਿਹਾ,''ਮੈਂ ਹੁੱਡਾ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਹਰਿਆਣਾ ਅਜਿਹਾ ਰਾਜ ਹੈ, ਜੋ ਫ਼ੌਜ 'ਚ ਸਭ ਤੋਂ ਜ਼ਿਆਦਾ ਫ਼ੌਜੀ ਭੇਜਦਾ ਹੈ। 40 ਸਾਲ ਤੋਂ ਫ਼ੌਜੀ 'ਵਨ ਰੈਂਕ, ਵਨ ਪੈਨਸ਼ਨ' ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਨੇ ਇਸ ਨੂੰ ਕਦੇ ਨਹੀਂ ਦਿੱਤਾ। ਫਿਰ ਲੋਕਾਂ ਨੇ 2014 'ਚ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਚੁਣਿਆ ਅਤੇ 2015 ਤੱਕ ਉਨ੍ਹਾਂ ਨੇ ਇਸ ਹਕੀਕਤ ਬਣਾ ਦਿੱਤਾ। ਅਸੀਂ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਪਰ ਕਾਂਗਰਸ, ਖ਼ਾਸ ਕਰ ਕੇ ਰਾਹੁਲ ਗਾਂਧੀ ਇਸ ਦਾ ਸਿਆਸੀਕਰਨ ਕਰ ਰਹੇ ਹਨ। ਜਦੋਂ ਮੈਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਦੇਸ਼ ਭਰ ਦੀ ਪੁਲਸ ਨੇ ਅਗਨੀਵੀਰਾਂ ਨੂੰ 20 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ ਤਾਂ ਮੈਂ ਪੁੱਛਿਆ  ਕਿ ਉਹ ਵੱਖ ਤੋਂ ਕੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਸਾਰੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੇਣਗੇ।'' ਸ਼ਾਹ ਨੇ ਅੱਗੇ ਕਿਹਾ,''ਹੁੱਡਾ ਅਤੇ ਉਨ੍ਹਾਂ ਦੇ ਸਾਥੀ, ਜਿਨ੍ਹਾਂ ਦਾ ਇਕਮਾਤਰ ਧਿਆਨ ਝੂਠ ਫੈਲਾਉਣਾ ਹੈ, ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮੈਂ ਜੋ ਵਾਅਦਾ ਕਰਦਾ ਹਾਂ, ਉਸ ਨੂੰ ਪੂਰਾ ਕਰਦਾ ਹਾਂ ਅਤੇ ਮੋਦੀ ਜੀ ਜੋ ਵਾਅਦਾ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ। ਕੋਈ ਵੀ ਅਗਨੀਵੀਰ ਬੇਰੁਜ਼ਗਾਰ ਨਹੀਂ ਰਹੇਗਾ-ਇਹ ਭਾਜਪਾ ਦੀ ਗਾਰੰਟੀ ਹੈ। ਫ਼ੌਜ ਨੂੰ ਮਜ਼ਬੂਤ ਕਰਨਾ ਮੋਦੀ ਜੀ ਦਾ ਕੰਮ ਹੈ।'' ਸ਼ਾਹ ਨੇ ਕਿਹਾ,''ਕਸ਼ਮੀਰ 'ਚ ਚੋਣਾਂ ਹਨ ਅਤੇ ਰਾਹੁਲ ਗਾਂਧੀ ਉੱਥੇ ਜਾ ਕੇ ਉਮਰ ਅਬਦੁੱਲਾ ਨਾਲ ਗਠਜੋੜ ਕਰ ਚੁੱਕੇ ਹਨ। ਉਨ੍ਹਾਂ ਦਾ ਏਜੰਡਾ ਚੋਣਾਂ ਤੋਂ ਬਾਅਦ ਸਾਰੇ ਅੱਤਵਾਦੀਆਂ ਨੂੰ ਰਿਹਾਅ ਕਰਨਾ ਅਤੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨਾ ਹੈ। ਜਦੋਂ ਤੱਕ ਭਾਜਪਾ ਸੱਤਾ 'ਚ ਹੈ, ਉਦੋਂ ਤੱਕ ਕੋਈ ਵੀ ਕਸ਼ਮੀਰ ਵੱਲ ਬੁਰੀ ਨੀਅਤ ਨਾਲ ਨਹੀਂ ਦੇਖ ਸਕਦਾ। ਉਹ ਧਾਰਾ 370 ਨੂੰ ਵਾਪਸ ਲਿਆਉਣਾ ਚਾਹੁੰਦੇ ਹਨ। ਭਾਵੇਂ ਹੁੱਡਾ ਜੀ ਹੋਣ ਜਾਂ ਰਾਹੁਲ ਗਾਂਧੀ, ਧਾਰਾ 370 ਕਦੇ ਵੀ ਬਹਾਲ ਨਹੀਂ ਹੋਵੇਗੀ। ਅਸੀਂ ਉਹ ਪਾਰਟੀ ਹਾਂ ਜੋ ਮੰਨਦੇ ਹਾਂ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਭਾਰਤ ਦਾ ਹਿੱਸਾ ਹੈ।'' ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਸਮਾਪਨ ਕੀਤਾ ਕਿ ਹਰਿਆਣਾ ਦੇ ਹਜ਼ਾਰਾਂ ਫ਼ੌਜੀ ਕਸ਼ਮੀਰ ਲਈ ਸ਼ਹੀਦ ਹੋਏ ਹਨ ਅਤੇ ਇਹ ਲੋਕ ਇਸ ਖੇਤਰ 'ਚ ਅੱਤਵਾਦ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News