ਰਾਹੁਲ ਗਾਂਧੀ ਯੂਰਪ ਦੌਰੇ ’ਤੇ ਰਵਾਨਾ, ਵਿਦਿਆਰਥੀਆਂ ਤੇ ਵਕੀਲਾਂ ਨਾਲ ਕਰਨਗੇ ਮੁਲਾਕਾਤ
Wednesday, Sep 06, 2023 - 05:29 AM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਯੂਰਪ ਦੇ ਇਕ ਹਫਤੇ ਦੇ ਦੌਰੇ ’ਤੇ ਰਵਾਨਾ ਹੋ ਗਏ, ਜਿਸ ਦੌਰਾਨ ਉਹ ਯੂਰਪੀਅਨ ਯੂਨੀਅਨ (ਈ.ਯੂ.) ਦੇ ਵਕੀਲਾਂ, ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਗਾਂਧੀ 7 ਸਤੰਬਰ ਨੂੰ ਬ੍ਰਸੇਲਜ਼ ਵਿੱਚ ਯੂਰਪੀ ਸੰਘ ਦੇ ਵਕੀਲਾਂ ਦੇ ਇਕ ਸਮੂਹ ਨੂੰ ਮਿਲਣਗੇ ਅਤੇ ਹੇਗ ਵਿਚ ਵੀ ਅਜਿਹੀ ਹੀ ਇਕ ਮੀਟਿੰਗ ਕਰਨਗੇ। 8 ਸਤੰਬਰ ਨੂੰ ਪੈਰਿਸ ਦੀ ਇਕ ਯੂਨੀਵਰਸਿਟੀ ਵਿਚ ਰਾਹੁਲ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਉਹ 9 ਸਤੰਬਰ ਨੂੰ ਪੈਰਿਸ ਵਿਚ ਫਰਾਂਸੀਸੀ ਟਰੇਡ ਯੂਨੀਅਨ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ED ਦੀ ਵੱਡੀ ਕਾਰਵਾਈ: ਕਰੋੜਾਂ ਦਾ ਸੋਨਾ ਤੇ ਗਹਿਣੇ ਜ਼ਬਤ
ਇਸ ਤੋਂ ਬਾਅਦ ਉਹ ਨਾਰਵੇ ਲਈ ਰਵਾਨਾ ਹੋਣਗੇ, ਜਿੱਥੇ ਉਹ 10 ਸਤੰਬਰ ਨੂੰ ਓਸਲੋ ਵਿਚ ਵਿਦੇਸ਼ੀ ਭਾਰਤੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਰਾਹੁਲ ਦੇ ਜੀ-20 ਸੰਮੇਲਨ ਖ਼ਤਮ ਹੋਣ ਤੋਂ ਇਕ ਦਿਨ ਬਾਅਦ 11 ਸਤੰਬਰ ਤਕ ਵਾਪਸ ਆਉਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8