ਚੀਨ ਨਾਲ ਲੱਦਾਖ ਮੁੱਦੇ 'ਤੇ ਮੁੜ ਬੋਲੇ ਰਾਹੁਲ, ਕਿਹਾ- ਦੁਖਦਾਈ ਹੋਣਗੇ ਕੇਂਦਰ ਸਰਕਾਰ ਦੀ ਕਾਇਰਤਾ ਦੇ ਨਤੀਜੇ

03/04/2021 11:09:48 AM

ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਚੀਨ ਨੇ ਭਾਰਤ ਨੂੰ ਧਮਕਾਉਣ ਲਈ ਆਪਣੇ ਰਵਾਇਤੀ ਅਤੇ ਸਾਈਬਰ ਫੋਰਸਾਂ ਨੂੰ ਇਕੱਠਾ ਕੀਤਾ ਹੈ। ਉਨ੍ਹਾਂ ਇਕ ਖਬਰ ਦਾ ਹਵਾਲਾ ਦਿੱਤਾ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਦੇ ਸਮੇਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਲੱਦਾਖ ਵਿਚ ਅਸਲੀ ਕੰਟਰੋਲ ਰੇਖਾ (ਐੱਲ. ਏ. ਸੀ.) ਦੇ ਨੇੜੇ ਦੇਪਸਾਂਗ ਖੇਤਰ ਵਿਚ ਚੀਨ ਵਲੋਂ ਨਿਰਮਾਣ ਕੀਤਾ ਗਿਆ ਹੈ। ਇਹ ਭਾਰਤ ਸਰਕਾਰ ਲਈ ਝਟਕਾ ਹੈ। ਮੇਰੇ ਸ਼ਬਦਾਂ ਨੂੰ ਨੋਟ ਕਰ ਲਓ, ਦੇਪਸਾਂਗ ਵਿਚ ਸਾਡੀ ਜ਼ਮੀਨ ਚਲੀ ਗਈ ਹੈ ਅਤੇ ਦੌਲਤ ਬੇਗ ਓਲਡੀ ਖ਼ਤਰੇ ਵਿਚ ਹੈ। ਭਾਰਤ ਸਰਕਾਰ ਦੀ ਕਾਇਰਤਾ ਦੇ ਭਵਿੱਖ ਵਿਚ ਦੁਖਦਾਈ ਨਤੀਜੇ ਹੋਣਗੇ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਮੰਨਿਆ- ਦੇਸ਼ ’ਚ ‘ਐਮਰਜੈਂਸੀ’ ਲਾਉਣਾ ਦਾਦੀ ਦੀ ਗਲਤੀ ਸੀ

ਚੀਨ ਨੇ ਭਾਰਤ ਨੂੰ ਧਮਕਾਉਣ ਲਈ ਰਵਾਇਤੀ ਅਤੇ ਸਾਈਬਰ ਫੋਰਸਾਂ ਨੂੰ ਇਕੱਠਾ ਕੀਤਾ
ਪੈਂਗੋਂਗ ਤਸੋ ਖੇਤਰ ਵਿਚ ਹਿੰਸਕ ਸੰਘਰਸ਼ ਤੋਂ ਬਾਅਦ ਪਿਛਲੇ ਸਾਲ ਮਈ ਤੋਂ ਬਾਅਦ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਸਰੱਹਦ ’ਤੇ ਅੜਿੱਕਾ ਚੱਲ ਰਿਹਾ ਹੈ। ਪਿਛਲੇ ਮਹੀਨੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਪੈਂਗੋਂਗ ਤਸੋ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਤੋਂ ਫ਼ੌਜੀਆਂ ਦੀ ਵਾਪਸੀ ਕਰਨ ਸੰਬੰਧੀ ਨਤੀਜੇ ’ਤੇ ਪੁੱਜੀਆਂ ਸਨ। ਰਾਹੁਲ ਗਾਂਧੀ ਇਸ ਮੁੱਦੇ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੀ ਵਾਰ-ਵਾਰ ਆਲੋਚਨਾ ਕਰ ਰਹੇ ਹਨ।

ਇਹ ਵੀ ਪੜ੍ਹੋ : ‘ਐਮਰਜੈਂਸੀ’ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ ਹਾਸੋ-ਹੀਣ: ਜਾਵਡੇਕਰ


DIsha

Content Editor

Related News