ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਰਾਹੁਲ ਦਾ PM ਮੋਦੀ ''ਤੇ ਹਮਲਾ, ਪੁੱਛਿਆ- ਇਹ ਵਿਕਾਸ ਹੈ ਜਾਂ ਵਿਨਾਸ਼?

Wednesday, Nov 18, 2020 - 11:43 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਦੀ ਖਰਾਬ ਹਾਲਤ ਦੇਖਦੇ ਹੋਏ ਸਮਝ ਨਹੀਂ ਆ ਰਿਹਾ ਹੈ ਕਿ ਪੀ.ਐੱਮ. ਮੋਦੀ ਦੀ ਅਗਵਾਈ 'ਚ ਵਿਕਾਸ ਹੋ ਰਿਹਾ ਹੈ ਜਾਂ ਵਿਨਾਸ਼। ਰਾਹੁਲ ਨੇ ਬੁੱਧਵਾਰ ਨੂੰ ਕਿਹਾ ਕਿ ਸਕਲ ਘਰੇਲੂ ਉਤਪਾਦ-ਜੀ.ਡੀ.ਪੀ. ਤਾਂ ਪਹਿਲਾਂ ਤੋਂ ਹੀ ਗਿਰਾਵਟ 'ਤੇ ਅਤੇ ਬੇਰੁਜ਼ਗਾਰੀ ਸਿਖਰ 'ਤੇ ਸੀ ਪਰ ਹੁਣ ਮਹਿੰਗਾਈ ਵੀ ਆਸਮਾਨ ਛੂੰਹਣ ਲੱਗੀ ਹੈ। ਬੈਂਕ ਮੁਸੀਬਤ 'ਚ ਆ ਗਏ ਹਨ ਅਤੇ ਲੋਕਾਂ ਦਾ ਪੈਸਾ ਬੈਂਕਾਂ 'ਚ ਫਸ ਗਿਆ ਹੈ।

PunjabKesari

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਉਨ੍ਹਾਂ ਨੇ ਸਮਾਜਿਕ ਸਥਿਤੀ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਮਾਜਿਕ ਨਿਆਂ ਨੂੰ ਜਿਸ ਤਰ੍ਹਾਂ ਨਾਲ ਕੁਚਲਿਆ ਜਾ ਰਿਹਾ ਹੈ ਅਤੇ ਇਸ ਨਾਲ ਜੋ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਲੋਕਾਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਸਰਕਾਰ ਤੋਂ ਭਰੋਸਾ ਖਤਮ ਹੋ ਰਿਹਾ ਹੈ। ਰਾਹੁਲ ਨੇ ਟਵੀਟ ਕੀਤਾ,''ਬੈਂਕ ਮੁਸੀਬਤ 'ਚ ਹਨ ਅਤੇ ਜੀ.ਡੀ.ਪੀ. ਵੀ। ਮਹਿੰਗਾਈ ਇੰਨੀ ਵੱਧ ਕਦੇ ਨਹੀਂ ਸੀ, ਨਾ ਹੀ ਬੇਰੁਜ਼ਗਾਰੀ। ਜਨਤਾ ਦਾ ਮਨੋਬਲ ਟੁੱਟ ਰਿਹਾ ਅਤੇ ਸਮਾਜਿਕ ਨਿਆਂ ਹਰ ਦਿਨ ਕੁਚਲਿਆ ਜਾ ਰਿਹਾ ਹੈ। ਵਿਕਾਸ ਜਾਂ ਵਿਨਾਸ਼।''

ਇਹ ਵੀ ਪੜ੍ਹੋ : 3 ਮਹੀਨੇ ਦੀ ਬੱਚੀ ਨੂੰ ਕੱਪੜੇ 'ਚ ਲਪੇਟ ਆਸ਼ਰਮ ਬਾਹਰ ਛੱਡਿਆ, ਕੋਲ ਖੇਡ ਰਹੇ ਬੱਚਿਆਂ ਵੇਖਦਿਆਂ ਸਾਰ ਪਾਇਆ ਰੌਲ਼ਾ


DIsha

Content Editor

Related News