ਛੱਤੀਸਗੜ੍ਹ ''ਚ ਕਿਸਾਨਾਂ ਦੇ ਚਿਹਰੇ ''ਤੇ ਵਾਪਸ ਆਈ ਰੌਣਕ : ਰਾਹੁਲ ਗਾਂਧੀ

Saturday, Feb 16, 2019 - 04:58 PM (IST)

ਛੱਤੀਸਗੜ੍ਹ ''ਚ ਕਿਸਾਨਾਂ ਦੇ ਚਿਹਰੇ ''ਤੇ ਵਾਪਸ ਆਈ ਰੌਣਕ : ਰਾਹੁਲ ਗਾਂਧੀ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਕਿਸਾਨਾਂ ਲਈ ਕੰਮ ਕਰ ਰਹੀ ਹੈ ਅਤੇ ਇੱਥੇ 11 ਸਾਲ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਰੌਣਕ ਵਾਪਸ ਆਈ ਹੈ। ਸ਼੍ਰੀ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਕਾਂਗਰਸ ਸਰਕਾਰ ਨੇ ਇਕ ਹੋਰ ਵਾਅਦਾ ਪੂਰਾ ਕੀਤਾ। ਅੱਜ ਬਸਤਰ ਦੇ ਕਿਸਾਨਾਂ ਦੇ ਚਿਹਰੇ 'ਤੇ ਚਮਕ ਹੈ। 11 ਸਾਲ ਬਾਅਦ ਉਨ੍ਹਾਂ ਨੂੰ ਜ਼ਮੀਨ ਵਾਪਸ ਮਿਲ ਰਹੀ ਹੈ। ਆਦਿਵਾਸੀ ਕਿਸਾਨਾਂ ਤੋਂ ਇਹ ਜ਼ਮੀਨ ਖੋਹ ਕੇ 'ਸਾਹਿਬ ਦੇ ਦੋਸਤਾਂ' ਲਈ 'ਲੈਂਡ ਬੈਂਕ' 'ਚ ਰੱਖੀ ਗਈ ਸੀ।''

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਆਦਿਵਾਸੀ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਵਾਪਸ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਇਸ ਫੈਸਲੇ 'ਚ ਆਦਿਵਾਸੀ ਕਿਸਾਨਾਂ ਦੀ ਆਵਾਜ਼ ਹੈ। ਮੈਂ ਇਸ ਦਾ ਸਵਾਗਤ ਕਰਦਾ ਹਾਂ।'' ਸ਼੍ਰੀ ਗਾਂਧੀ ਨੇ ਛੱਤੀਸਗੜ੍ਹ ਦੇ ਆਦਿਵਾਸੀ ਬਹੁਲ ਬਸਤਰ ਦੇ ਲੋਹੰਡੀਗੁਡਾ ਵਿਕਾਸਖੰਡ ਦੇ ਧੁਰਾਗਾਓਂ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਟਾਟਾ ਇਸਪਾਤ ਯੰਤਰ ਲਈ 1707 ਕਿਸਾਨਾਂ ਨੂੰ ਉਨ੍ਹਾਂ ਦੀ ਐਕਵਾਇਡ 4359 ਏਕੜ ਜ਼ਮੀਨ ਦੇ ਦਸਤਾਵੇਜ਼ ਵਾਪਸ ਕੀਤੇ। ਪ੍ਰੋਗਰਾਮ 'ਚ ਪਾਰਟੀ ਦੇ ਛੱਤੀਸਗੜ੍ਹ ਮਾਮਲਿਆਂ ਦੇ ਇੰਚਾਰਜ ਪੀ.ਐੱਲ. ਪੁਨੀਆ, ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਟੀ.ਐੱਸ. ਸਿੰਘਦੇਵ, ਰਵਿੰਦਰ ਚੌਬੇ ਅਤੇ ਵਿਧਾਨ ਸਭਾ ਸਪੀਕਰ ਚਰਨਦਾਸ ਮਹੰਤ ਮੌਜੂਦ ਸਨ।


author

DIsha

Content Editor

Related News