ਸੋਨੀਆ ਗਾਂਧੀ ਦੀ ਅਗਵਾਈ ''ਤੇ ਸਵਾਲ ਉੱਠਣ ਤੋਂ ਰਾਹੁਲ ਦੁਖੀ, ਬੋਲੇ- ''ਆਖਿਰਕਾਰ ਮੈਂ ਪੁੱਤਰ ਹਾਂ''

08/24/2020 9:45:09 PM

ਨਵੀਂ ਦਿੱਲੀ : ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ 'ਚ ਅੰਦਰੂਨੀ ਸੁਧਾਰਾਂ ਅਤੇ ਜ਼ਿਆਦਾ ਵਧੇਰੇ ਸਮਰੱਥ ਪ੍ਰਧਾਨ ਚੁਣੇ ਜਾਣ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ। ਜਿਸ ਤੋਂ ਬਾਅਦ ਅੱਜ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਸੋਨੀਆ ਗਾਂਧੀ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹਿਣਗੀ। ਪਾਰਟੀ 'ਚ ਨਵਾਂ ਪ੍ਰਧਾਨ ਚੁਣੇ ਜਾਣ ਤੱਕ ਉਨ੍ਹਾਂ ਨੇ ਇਸ ਅਹੁਦੇ 'ਤੇ ਬਣੇ ਰਹਿਣਾ ਸਵੀਕਾਰ ਕਰ ਲਿਆ ਹੈ।

ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਮਾਂ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਕਾਂਗਰਸ ਦੇ 23 ਨੇਤਾਵਾਂ ਵੱਲੋਂ ਚਿੱਟੀ ਲਿਖੇ ਜਾਣ 'ਤੇ ਦੁੱਖ ਜਤਾਇਆ। ਰਾਹੁਲ ਗਾਂਧੀ ਨੇ ਭਾਵੁਕ ਅੰਦਾਜ 'ਚ ਕਿਹਾ, 'ਘਟਨਾਕ੍ਰਮ (ਸੋਨੀਆ ਗਾਂਧੀ ਦੀ ਬੀਮਾਰੀ ਦੇ ਸਮੇਂ ਸੀਨੀਅਰ ਨੇਤਾਵਾਂ ਵੱਲੋਂ ਚਿੱਠੀ ਲਿਖਣ ਅਤੇ ਜਵਾਬ ਲਈ ਰਿਮਾਇੰਡਰ ਭੇਜਣ) ਨਾਲ ਮੈਂ ਦੁਖੀ ਹੋਇਆ, ਆਖਿਰਕਾਰ ਮੈਂ ਪੁੱਤਰ ਹਾਂ।'

ਸੂਤਰਾਂ ਮੁਤਾਬਕ ਖ਼ਬਰ ਹੈ ਕਿ ਰਾਹੁਲ ਗਾਂਧੀ ਨੇ CWC ਦੀ ਬੈਠਕ 'ਚ ਇਹ ਵੀ ਕਿਹਾ ਕਿ ਜਦੋਂ ਸੋਨੀਆ ਗਾਂਧੀ ਹਸਪਤਾਲ 'ਚ ਸਨ ਅਤੇ ਰਾਜਸਥਾਨ 'ਚ ਸਰਕਾਰ ਸੰਕਟ 'ਚ ਸੀ ਉਦੋਂ ਇਹ ਚਿੱਠੀ ਲਿਖਣ ਦਾ ਕੀ ਮਤਲੱਬ ਸੀ। ਇਸ ਦਾ ਸਿੱਧਾ ਫਾਇਦਾ ਬੀਜੇਪੀ ਨੂੰ ਪੰਹੁਚਾਉਣਾ ਸੀ। ਹਾਲਾਂਕਿ ਰਾਹੁਲ ਗਾਂਧੀ ਨੇ ਇਨ੍ਹਾਂ ਨੇਤਾਵਾਂ ਦੇ ਬੀਜੇਪੀ ਨਾਲ ਮਿਲੇ ਹੋਣ ਦੀ ਗੱਲ ਕਹੀ ਜਾਂ ਨਹੀਂ ਇਸ ਨੂੰ ਲੈ ਕੇ ਰਣਦੀਪ ਸੁਰਜੇਵਾਲਾ ਦਾ ਖੰਡਨ ਬਾਅਦ 'ਚ ਆਇਆ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ। ਭਾਵੇ ਹੀ ਗਾਂਧੀ ਪਰਿਵਾਰ ਇੱਕ ਵਾਰ ਫਿਰ ਕਾਂਗਰਸ ਦੇ ਅੰਦਰ ਆਪਣੀ ਸੁਪਰੀਮ ਲੀਡਰਸ਼ਿਪ ਨੂੰ ਬਚਾਉਣ 'ਚ ਕਾਮਯਾਬ ਰਿਹਾ ਪਰ ਪਾਰਟੀ 'ਚ ਉਨ੍ਹਾਂ ਖਿਲਾਫ ਉੱਠ ਰਹੀਆਂ ਆਵਾਜਾਂ ਪ੍ਰਗਟ ਹੋ ਗਈਆਂ ਹਨ।
 


Inder Prajapati

Content Editor

Related News