ਰਾਹੁਲ ਗਾਂਧੀ ਦਾ ਸਰਕਾਰ ''ਤੇ ਹਮਲਾ, ਕਿਹਾ ਦੇਸ਼ ਦੇ ਸਵਾਭੀਮਾਨੀ ਝੰਡੇ ਨੂੰ ਝੁਕਣ ਨਹੀਂ ਦਿਆਂਗੇ
Friday, May 15, 2020 - 01:51 AM (IST)
ਨਵੀਂ ਦਿੱਲੀ (ਏਜੰਸੀਆਂ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵੀਡੀਓ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਦਾ ਇਕ ਮਾਰਮਿਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਹਨ੍ਹੇਰਾ ਸੰਘਣਾ ਹੈ ਔਖੀ ਘੜੀ ਹੈ, ਹਿੰਮਤ ਰੱਖੋ-ਅਸੀਂ ਇਨ੍ਹਾਂ ਸਾਰਿਆਂ ਦੀ ਸੁਰੱਖਿਆ ਵਿਚ ਖੜੇ ਹਾਂ। ਸਰਕਾਰ ਤੱਕ ਇਨ੍ਹਾਂ ਦੀਆਂ ਚੀਕਾਂ ਪਹੁੰਚਾ ਕੇ ਰਹਾਂਗੇ, ਇਨ੍ਹਾਂ ਦੇ ਹੱਕ ਦੀ ਹਰ ਮਦਦ ਦਿਵਾ ਕੇ ਰਹਾਂਗੇ। ਦੇਸ਼ ਦੀ ਆਮ ਜਨਤਾ ਨਹੀਂ, ਇਹ ਤਾਂ ਦੇਸ਼ ਦੇ ਸਵਾਭੀਮਾਨ ਦਾ ਝੰਡਾ ਹੈ। ਇਸ ਨੂੰ ਕਦੇ ਵੀ ਝੁਕਣ ਨਹੀਂ ਦਿਆਂਗੇ। ਰਾਹੁਲ ਗਾਂਧੀ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਮੁੱਦਾ ਚੁੱਕਦੇ ਰਹੇ ਹਾਂ। ਦੋ ਦਿਨ ਪਹਿਲਾਂ ਵੀ ਉਨ੍ਹਾਂ ਨੇ ਇਕ ਟਵੀਟ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਸਰਕਾਰ ਨੂੰ ਅਪੀਲ ਕੀਤੀ ਸੀ।