Lok Sabha Election Results 2019: ਕੀ ਰਾਹੁਲ ਦੇ ਅਮੇਠੀ ਤੋਂ ਹਾਰਨ 'ਤੇ ਰਾਜਨੀਤੀ ਛੱਡ ਦੇਣਗੇ ਸਿੱਧੂ?

Thursday, May 23, 2019 - 11:15 AM (IST)

Lok Sabha Election Results 2019: ਕੀ ਰਾਹੁਲ ਦੇ ਅਮੇਠੀ ਤੋਂ ਹਾਰਨ 'ਤੇ ਰਾਜਨੀਤੀ ਛੱਡ ਦੇਣਗੇ ਸਿੱਧੂ?

ਨਵੀਂ ਦਿੱਲੀ (ਬਿਊਰੋ) — 17ਵੀਂ ਲੋਕ ਸਭਾ ਲਈ ਵੋਟਾਂ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨ 'ਚ ਕਾਂਗਰਸ ਦੇ ਗੜ ਆਖੇ ਜਾਣ ਵਾਲੇ ਅਮੇਠੀ ਤੋਂ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਪਿੱਛੇ ਚੱਲ ਰਹੇ ਹਨ। ਹਾਲਾਂਕਿ ਕੇਰਲ ਦੀ ਵਾਇਨਾਡ ਸੀਟ ਤੋਂ ਉਹ ਅੱਗੇ ਚੱਲ ਰਹੇ ਹਨ। ਅਮੇਠੀ ਤੋਂ ਭਾਜਪਾ ਦੀ ਸਮ੍ਰਿਤੀ ਈਰਾਨੀ ਤੋਂ ਉਨ੍ਹਾਂ ਨੂੰ ਸਖਤ ਟੱਕਰ ਮਿਲਦੀ ਨਜ਼ਰ ਆ ਰਹੀ ਹੈ।

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਹ ਖਬਰਾਂ ਆ ਰਹੀਆਂ ਹਨ ਕਿ ਜੇਕਰ ਅਮੇਠੀ ਤੋਂ ਰਾਹੁਲ ਹਾਰ ਜਾਂਦੇ ਹਨ ਤਾਂ ਕੀ ਸਿੱਧੂ ਰਾਜਨੀਤੀ ਛੱਡ ਦੇਣਗੇ। ਇਸ ਦਾ ਕਾਰਨ ਹੈ ਕਾਂਗਰਸ ਨੇਤਾ ਨਵਜੋਤ ਸਿੰਘ ਦਾ ਦਿੱਤਾ ਇਕ ਬਿਆਨ। ਦਰਅਸਲ, ਪਿਛਲੇ ਮਹੀਨੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰਾਹੁਲ ਅਮੇਠੀ ਤੋਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ।

28 ਅਪ੍ਰੈਲ ਨੂੰ ਸਿੱਧੂ ਨੇ ਰਾਏਬਰੇਲੀ 'ਚ ਸੋਨੀਆ ਗਾਂਧੀ ਲਈ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਸੀ ਕਿ ਲੋਕਾਂ ਨੂੰ ਰਾਏਬਰੇਲੀ ਦੀ ਸੰਸਦ ਤੇ ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ ਤੋਂ ਰਾਸ਼ਟਰਵਾਦ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਕਿਹਾ ਸੀ ਕਿ ਜੇਕਰ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣ ਹਾਰ ਜਾਂਦਾ ਹੈ ਕਿ ਮੈਂ ਰਾਜਨੀਤੀ ਛੱਡ ਦੇਵਾਂਗਾ।


author

sunita

Content Editor

Related News