ਰਾਹੁਲ ਗਾਂਧੀ ਬੁੱਧਵਾਰ ਨੂੰ ਅਮੇਠੀ ਪਹੁੰਚ ਕੇ ਵਰਕਰਾਂ ਨਾਲ ਕਰਨਗੇ ਬੈਠਕ
Tuesday, Jul 09, 2019 - 06:28 PM (IST)

ਅਮੇਠੀ—ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਚੁੱਕੇ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਆਪਣੀ ਰਵਾਇਤੀ ਲੋਕ ਸਭਾ ਸੀਟ ਅਮੇਠੀ 'ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ (10 ਜੁਲਾਈ) ਨੂੰ ਉੱਥੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਅਮੇਠੀ 'ਚ ਇੱਕ ਦਿਨ ਦੀ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਨਾਲ ਪਹੁੰਚੇਗੀ। ਰਾਹੁਲ ਗਾਂਧੀ ਨਿਰਮਲ ਇੰਸਟੀਚਿਊਟ ਆਫ ਵੁਮੈਨ ਐਜੂਕੇਸ਼ਨ, ਗੌਰੀਗੰਜ 'ਚ ਕਾਂਗਰਸ ਵਰਕਰਾਂ ਨਾਲ ਗੁਪਤ ਬੈਠਕ ਕਰਨਗੇ। ਵਰਕਰਾਂ ਨਾਲ ਰਾਹੁਲ ਗਾਂਧੀ 12 ਵਜੇ ਦੁਪਹਿਰ ਨੂੰ ਬੈਠਕ ਕਰਨਗੇ। ਦੱਸ ਦੇਈਏ ਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।