ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਕਿਸਾਨਾਂ ਨੂੰ ਹੋਰ ਕਿੰਨਾ ਬਲੀਦਾਨ ਦੇਣਾ ਹੋਵੇਗਾ : ਰਾਹੁਲ ਗਾਂਧੀ

Saturday, Dec 12, 2020 - 10:56 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਭਿਆਨਕ ਠੰਡ ਦੇ ਬਾਵਜੂਦ ਅੰਦੋਲਨ ਕਰਨ ਨੂੰ ਮਜ਼ਬੂਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਇਸ ਲਈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਹਾਲੇ ਕਿੰਨਾ ਬਲੀਦਾਨ ਦੇਣਾ ਹੋਵੇਗਾ। ਰਾਹੁਲ ਨੇ ਸ਼ਨੀਵਾਰ ਨੂੰ ਕਿਹਾ,''ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਸਾਡੇ ਕਿਸਾਨ ਭਰਾਵਾਂ ਨੂੰ ਹੋਰ ਕਿੰਨਾ ਬਲੀਦਾਨ ਦੇਣਾ ਹੋਵੇਗਾ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ

PunjabKesari

ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਸੁਰਜੇਵਾਲਾ ਨੇ ਕਿਹਾ,''ਪਿਛਲੇ 17 ਦਿਨਾਂ 'ਚ 11 ਕਿਸਾਨ ਭਰਾਵਾਂ ਦੀ ਸ਼ਹਾਦਤ ਦੇ ਬਾਵਜੂਦ ਤਾਨਾਸ਼ਾਹੀ ਮੋਦੀ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ। ਉਹ ਹੁਣ ਵੀ ਅੰਨਦਾਤਾਵਾਂ ਨਾਲ ਨਹੀਂ ਆਪਣੇ ਧਨਦਾਤਾਵਾਂ ਨਾਲ ਕਿਉਂ ਖੜ੍ਹੀ ਹੈ। ਦੇਸ਼ ਜਾਣਨਾ ਚਾਹੁੰਦਾ ਹੈ- 'ਰਾਜਧਰਮ' ਵੱਡਾ ਹੈ ਜਾਂ 'ਰਾਜਹਠ' ਕਿਸਾਨ ਅੰਦੋਲਨ। ਉਨ੍ਹਾਂ ਨੇ ਕਿਹਾ,''ਲੋਕਤੰਤਰ 'ਚ ਤਾਨਾਸ਼ਾਹੀ ਦਾ ਕੋਈ ਸਥਾਨ ਨਹੀਂ। ਤੁਹਾਡੀ ਅਤੇ ਤੁਹਾਡੀ ਮੰਤਰੀਆਂ ਦੀ ਨੀਤੀ ਹਰ ਵਿਰੋਧੀ ਨੂੰ ਮਾਓਵਾਦੀ ਅਤੇ ਦੇਸ਼ਧ੍ਰੋਹੀ ਐਲਾਨ ਕਰਨ ਦੀ ਹੈ। ਭਿਆਨਕ ਠੰਡ ਅਤੇ ਮੀਂਹ 'ਚ ਜਾਇਜ਼ ਮੰਗਾਂ ਲਈ ਧਰਨੇ 'ਤੇ ਬੈਠੇ ਅੰਨਦਾਤਾਵਾਂ ਤੋਂ ਮੁਆਫ਼ੀ ਮੰਗੋ ਅਤੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰੋ।''

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News