CBSE ''ਚ ''ਜੇਬਕਤਰੇ'' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

Monday, Jun 01, 2026 - 11:36 AM (IST)

CBSE ''ਚ ''ਜੇਬਕਤਰੇ'' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੀ 'ਆਨ-ਸਕ੍ਰੀਨ ਮਾਰਕਿੰਗ' (ਓਐੱਸਐੱਮ) ਪ੍ਰਣਾਲੀ ਦੇ ਪਿਛੋਕੜ 'ਚ ਸੋਮਵਾਰ ਨੂੰ ਦਾਅਵਾ ਕੀਤਾ ਕਿ ਅੱਜ ਵਿਦਿਆਰਥੀ ਨੂੰ ਆਪਣੀ ਹੀ ਉੱਤਰ ਪੁਸਤਿਕਾ ਦੀ ਸਹੀ ਜਾਂਚ ਲਈ 2000 ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਰਾਹੁਲ ਨੇ ਦੋਸ਼ ਲਗਾਇਆ ਹੈ ਕਿ ਸੀਬੀਐੱਸਈ 'ਚ 'ਜੇਬਕਤਰੇ' ਬੈਠੇ ਹਨ, ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਜੇਬਕਤਰਿਆਂ ਤੋਂ ਸਾਵਧਾਨ, ਅੱਜ ਉਹ ਸੀਬੀਐੱਸਈ ਦੇ ਅੰਦਰ ਬੈਠੇ ਹਨ। ਸੀਬੀਐੱਸਈ ਦੀ ਗਲਤੀ ਨਾਲ ਨੰਬਰ ਗਲਤ ਆਏ ਤਾਂ ਤੁਹਾਨੂੰ ਕੀ ਮਿਲਦਾ ਹੈ?''

PunjabKesari

ਉਨ੍ਹਾਂ ਕਿਹਾ,''ਇਕ ਬਿੱਲ ਹੈ: ਇਸ 'ਚ ਪ੍ਰਤੀ ਵਿਸ਼ਾ ਡਿਜੀਟਲ ਸਕੈਨ ਕਾਪੀ ਦਾ ਖਰਚ 100 ਰੁਪਏ, ਫਿਰ ਤੋਂ ਟੋਟਲ ਕਰਨ ਦਾ ਖਰਚ ਪ੍ਰਤੀ ਪੇਪਰ 100 ਰੁਪਏ ਅਤੇ ਮੁੜ ਮੁਲਾਂਕਣ ਦਾ ਖਰਚ ਪ੍ਰਤੀ ਪ੍ਰਸ਼ਨ 25 ਰੁਪਏ ਹੈ।'' ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਆਪਣੀ ਹੀ ਉੱਤਰ ਪੁਸਤਿਕਾ ਦੀ ਸਹੀ ਜਾਂਚ ਲਈ ਇਕ ਬੱਚੇ ਨੂੰ 2000 ਰੁਪਏ ਤੱਕ ਭਰਨੇ ਪੈ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ,''ਸੋਚੋ, ਜਦੋਂ ਚਾਰ ਲੱਖ ਬੱਚਿਆਂ ਨੇ ਅਜਿਹੀਆਂ ਅਰਜ਼ੀਆਂ ਪਾਈਆਂ ਹਨ ਤਾਂ ਸੀਬੀਐੱਸਈ ਕਿੰਨੀ ਕਮਾਈ ਕਰ ਰਿਹਾ ਹੈ। ਜਦੋਂ ਸਕੈਨਿੰਗ ਫੋਨ ਨਾਲ ਹੋਈ ਹੋਵੇ, ਗਲਤ ਮਾਰਕਿੰਗ ਤੈਅ ਹੈ ਅਤੇ ਉਸ ਨੂੰ ਠੀਕ ਕਰਵਾਉਣ ਦੀ ਕੀਮਤ ਬੱਚਾ ਭਰ ਰਿਹਾ ਹੈ। ਗਲਤੀ ਸੀਬੀਐੱਸਈ ਦੀ। ਸਜ਼ਾ ਬੱਚੇ ਦੀ। ਕਮਾਈ ਸਰਕਾਰ ਦੀ।'' ਰਾਹੁਲ ਗਾਂਧੀ ਨੇ ਦਾਅਵਾ ਕੀਤਾ,''ਜਦੋਂ ਸਿੱਖਿਆ ਨੂੰ ਸੇਵਾ ਨਹੀਂ, ਕਾਰੋਬਾਰ ਬਣਾ ਦਿੱਤਾ ਜਾਵੇ, ਉਦੋਂ ਗਲਤੀ ਸੁਧਾਰੀ ਨਹੀਂ ਜਾਂਦੀ, ਵਧਾਈ ਜਾਂਦੀ ਹੈ। ਇਸ ਦੀ ਸਭ ਤੋਂ ਵੱਡੀ ਕੀਮਤ ਸਾਡੇ ਬੱਚੇ ਚੁੱਕਾ ਰਹੇ ਹਨ, ਆਪਣੇ ਸਮੇਂ ਨਾਲ, ਆਪਣੇ ਆਤਮਵਿਸ਼ਵਾਸ ਨਾਲ ਅਤੇ ਆਪਣੇ ਭਵਿੱਖ ਨਾਲ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News