ਰਘੁਬੀਰ ਕਾਦੀਆ ਹੋਣਗੇ ਹਰਿਆਣਾ ਵਿਧਾਨਸਭਾ ਦੇ ਪ੍ਰੋਟੈੱਸ ਸਪੀਕਰ

10/31/2019 2:28:32 PM

ਚੰਡੀਗੜ੍ਹ—ਹਰਿਆਣਾ 'ਚ ਸਭ ਤੋਂ ਬਜ਼ੁਰਗ ਵਿਧਾਇਕ ਰਘੁਬੀਰ ਕਾਦੀਆ ਪ੍ਰੋਟੈੱਸ ਸਪੀਕਰ ਬਣਾਏ ਜਾਣਗੇ। ਦੱਸ ਦੇਈਏ ਕਿ ਹਰਿਆਣਾ ਦੀ ਭਾਜਪਾ-ਜੇ.ਜੇ.ਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨਸਭਾ ਸੈਂਸਨ 4 ਨਵੰਬਰ ਤੋਂ ਸ਼ੁਰੂ ਹੋਵੇਗਾ। ਮਾਹਰਾਂ ਮੁਤਾਬਕ ਵਿਧਾਨਸਭਾ ਸਕੱਤਰੇਤ 3 ਦਿਨ ਦੇ ਸੈਸ਼ਨ ਦੇ ਹਿਸਾਬ ਨਾਲ ਤਿਆਰੀਆਂ ਕਰ ਰਿਹਾ ਹੈ। ਇਸ ਤੋਂ ਬਾਅਦ ਰਘੁਬੀਰ ਕਾਦੀਆ ਬਤੌਰ ਪ੍ਰੋਟੈੱਸ ਸਪੀਕਰ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਸਾਰੇ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁੱਕਾਉਣਗੇ। ਫਿਰ ਸਪੀਕਰ ਦੀ ਚੋਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਘੁਬੀਰ ਕਾਦੀਆ 2014 'ਚ ਵੀ ਪ੍ਰੋਟੈੱਸ ਸਪੀਕਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ। 

ਪ੍ਰੋਟੈੱਸ ਸਪੀਕਰ ਦਾ ਮਤਲਬ-
ਪ੍ਰੋਟੈੱਸ ਸ਼ਬਦ ਲੈਟਿਨ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਪ੍ਰੋ ਟੈਮਪੋਰ ਦਾ ਸੰਖੇਪ ਰੂਪ ਹੈ। ਇਸ ਦਾ ਮਤਲਬ ਹੈ ਕਿ ਕੁਝ ਸਮੇਂ ਲਈ। ਪ੍ਰੋਟੈੱਸ ਸਪੀਕਰ ਦੀ ਨਿਯੁਕਤੀ ਰਾਜਪਾਲ ਕਰਦਾ ਹੈ ਅਤੇ ਇਸ ਦੀ ਨਿਯੁਕਤੀ ਆਮਤੌਰ 'ਤੇ ਉਸ ਸਮੇਂ ਹੁੰਦੀ ਹੈ ਜਦੋਂ ਤੱਕ ਵਿਧਾਨ ਸਭਾ ਆਪਣਾ ਸਥਾਈ ਵਿਧਾਨਸਭਾ ਪ੍ਰਧਾਨ (ਸਪੀਕਰ) ਨਹੀਂ ਚੁਣ ਲੈਂਦੀ ਹੈ। ਪ੍ਰੋਟੈੱਸ ਸਪੀਕਰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਂਦਾ ਹੈ ਅਤੇ ਸਹੁੰ ਚੁੱਕ ਦਾ ਸਾਰਾ ਪ੍ਰੋਗਰਾਮ ਉਸ ਦੀ ਦੇਖ-ਰੇਖ 'ਚ ਹੁੰਦਾ ਹੈ। ਵਿਧਾਨਸਭਾ 'ਚ ਜਦੋਂ ਤੱਕ ਵਿਧਾਇਕ ਸਹੁੰ ਨਹੀਂ ਚੁੱਕ ਲੈਂਦੇ ਤਾਂ ਉਸ ਸਮੇਂ ਤੱਕ ਉਨ੍ਹਾਂ ਨੂੰ ਵਿਧਾਨਸਭਾ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਵਿਧਾਇਕ ਨੂੰ ਸਹੁੰ ਚੁਕਾਈ ਜਾਂਦੀ ਹੈ। ਜਦੋਂ ਵਿਧਾਇਕ ਸਹੁੰ ਚੁੱਕ ਲੈਂਦੇ ਹਨ ਤਾਂ ਉਸ ਤੋਂ ਬਾਅਦ ਇਹ ਸਾਰੇ ਵਿਧਾਨਸਭਾ ਸਪੀਕਰ ਦੀ ਚੋਣ ਕਰਦੇ ਹਨ। ਸੰਸਦੀ ਪਰੰਪਰਾ ਮੁਤਾਬਕ ਰਾਜਪਾਲ ਸਦਨ 'ਚ ਸੀਨੀਅਰ ਮੈਂਬਰਾਂ 'ਚੋਂ ਕਿਸੇ ਇੱਕ ਨੂੰ ਪ੍ਰੋਟੈੱਸ ਸਪੀਕਰ ਲਈ ਚੁਣਦੇ ਹਨ।


Iqbalkaur

Content Editor

Related News