ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਵਜ੍ਹਾ
Thursday, Mar 24, 2022 - 03:04 PM (IST)
ਨਵੀਂ ਦਿੱਲੀ– ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਵੀਰਵਾਰ ਨੂੰ ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਘਵ ਨੇ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੂੰ ਆਪਣਾ ਅਸਤੀਫ਼ਾ ਸੌਂਪਿਆ। ਦਰਅਸਲ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਿਆ ਜਾ ਰਿਹਾ ਹੈ। ਰਾਘਵ ਚੱਢਾ ਰਾਜ ਸਭਾ ਦਾ ਨਾਮਜ਼ਦਗੀ ਪੱਤਰ ’ਚ ਭਰ ਚੁੱਕੇ ਹਨ। ਅਜਿਹੇ ’ਚ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਬਣੇ ਰਹਿ ਸਕਦੇ, ਜਿਸ ਦੇ ਕਾਰਨ ਉਨ੍ਹਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ- ਰਾਜ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਜ਼ਿਕਰਯੋਗ ਹੈ ਕਿ ਰਾਘਵ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ’ਚ ‘ਆਪ’ ਦੀ ਕਮਾਨ ਸੰਭਾਲੀ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਦਾ ਫ਼ੈਸਲਾ ਕੀਤਾ ਹੈ। ‘ਆਪ’ ਨੇ ਸਾਲ 2020 ਵਿਚ ਉਨ੍ਹਾਂ ਨੂੰ ਪੰਜਾਬ ਲਈ ਪਾਰਟੀ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਸੀ। ਰਾਘਵ ਚੱਢਾ, ਦਿੱਲੀ ਜਲ ਬੋਰਡ ਦੇ ਉੱਪ ਪ੍ਰਧਾਨ ਵੀ ਸਨ। ਦਿੱਲੀ ਸਰਕਾਰ ਨੇ ਜਲ ਬੋਰਡ ਦੀ ਜ਼ਿੰਮੇਵਾਰੀ ਹੁਣ ਸੌਰਭ ਭਾਰਦਵਾਜ ਨੂੰ ਸੌਂਪ ਦਿੱਤੀ ਹੈ। ਸੌਰਭ ਭਾਰਦਵਾਜ ਦਿੱਲੀ ਦੇ ਹੀ ਗ੍ਰੇਟਰ ਕੈਲਾਸ਼ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ।
ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ
ਅਸਤੀਫ਼ਾ ਦੇਣ ਮਗਰੋਂ ਰਾਘਵ ਚੱਢਾ ਦਾ ਟਵੀਟ-
ਅੱਜ ਦਿੱਲੀ ਵਿਧਾਨ ਸਭਾ ਦੇ ਸਦਨ ’ਚ ਮੇਰਾ ਆਖਰੀ ਦਿਨ ਸੀ। ਰਾਜਿੰਦਰ ਨਗਰ ਵਿਧਾਨ ਸਭਾ ਦੀ ਜਨਤਾ ਦਾ ਧੰਨਵਾਦ, ਜਿਨ੍ਹਾਂ ਨੇ ਆਪਣੇ ਇਸ ਬੱਚੇ ਨੂੰ ਸੇਵਾ ਦਾ ਮੌਕਾ ਦਿੱਤਾ। ਸਦਨ ਬਦਲੇਗਾ ਪਰ ਸੇਵਾ ਅਤੇ ਸੰਘਰਸ਼ ਨਹੀਂ ਬਦਲੇਗਾ। ਸਾਰਿਆਂ ਦੇ ਆਸ਼ੀਰਵਾਦ ਸਦਕਾ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਇਨਕਲਾਬ ਜ਼ਿੰਦਾਬਾਦ!
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ...ਤਾਂ ਵੱਡਾ ਕਿਸਾਨ ਅੰਦੋਲਨ ਖੜ੍ਹੇ ਹੁੰਦੇ ਦੇਰ ਨਹੀਂ ਲੱਗੇਗੀ