ਪਾਕਿਸਤਾਨ 'ਤੇ ਵਰ੍ਹੇ MP ਰਾਘਵ ਚੱਢਾ, ਕਿਹਾ- 'ਪਹਿਲਾਂ ਛੇੜਦੇ ਨਹੀਂ, ਫਿਰ ਬਾਅਦ 'ਚ ਕਿਸੇ ਨੂੰ ਛੱਡਦੇ ਨਹੀਂ...'

Saturday, May 10, 2025 - 03:28 PM (IST)

ਪਾਕਿਸਤਾਨ 'ਤੇ ਵਰ੍ਹੇ MP ਰਾਘਵ ਚੱਢਾ, ਕਿਹਾ- 'ਪਹਿਲਾਂ ਛੇੜਦੇ ਨਹੀਂ, ਫਿਰ ਬਾਅਦ 'ਚ ਕਿਸੇ ਨੂੰ ਛੱਡਦੇ ਨਹੀਂ...'

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਭਾਰਤ ਕਦੇ ਵੀ ਕਿਸੇ ਨੂੰ ਪਹਿਲਾਂ ਨਹੀਂ ਛੇੜਦਾ ਪਰ ਜੇਕਰ ਕੋਈ ਭਾਰਤ ਵੱਲ ਅੱਖ ਚੁੱਕ ਕੇ ਵੇਖੇ ਤਾਂ ਉਸਨੂੰ ਛੱਡਿਆ ਵੀ ਨਹੀਂ ਜਾਂਦਾ। ਰਾਘਵ ਚੱਢਾ ਨੇ ਕਿਹਾ ਕਿ ਇਹ ਭਾਰਤ ਦਾ ਅਸੂਲ ਹੈ - ਨਾ ਅਸੀਂ ਪਹਿਲਾਂ ਕਿਸੇ ਨੂੰ ਛੇੜਦੇ ਹਾਂ, ਨਾ ਹੀ ਅਸੀਂ ਬਾਅਦ ਵਿਚ ਕਿਸੇ ਨੂੰ ਛੱਡਦੇ ਹਾਂ। ਅਸੀਂ 140 ਕਰੋੜ ਲੋਕ ਆਪਣੀ ਫੌਜ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ।

ਰਾਘਵ ਨੇ ਕਿਹਾ ਕਿ ਭਾਰਤ ਮਹਾਤਮਾ ਬੁੱਧ ਦੀ ਧਰਤੀ ਹੈ ਪਰ ਇਹ ਅਰਜੁਨ ਅਤੇ ਭੀਮ ਵਰਗੇ ਮਹਾਨ ਯੋਧਿਆਂ ਦੀ ਧਰਤੀ ਵੀ ਹੈ। ਚੱਢਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਨੇ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ, ਤਾਂ ਨਤੀਜੇ ਬਹੁਤ ਗੰਭੀਰ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਹਵਾਈ ਰੱਖਿਆ ਪ੍ਰਣਾਲੀ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਮੱਛਰਾਂ ਵਾਂਗ ਕੁਚਲ ਰਹੀ ਹੈ। ਸਾਡੇ ਕੋਲ ਉਹ ਸ਼ਕਤੀ ਹੈ ਜੋ ਕਿਸੇ ਵੀ ਧਮਕੀ ਦਾ ਢੁੱਕਵਾਂ ਜਵਾਬ ਦੇ ਸਕਦੀ ਹੈ। ਭਾਰਤ ਦਾ ਹਰ ਨਾਗਰਿਕ ਫੌਜ ਦੇ ਨਾਲ ਖੜ੍ਹਾ ਹੈ। ਇਹ ਸਿਰਫ਼ ਗੱਲਾਂ ਕਰਨ ਦਾ ਨਹੀਂ, ਸਗੋਂ ਇਕਜੁੱਟ ਹੋਣ ਦਾ ਸਮਾਂ ਹੈ।

 

ਦੱਸਣਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾ ਖੁੱਲ੍ਹ ਕੇ ਸਰਕਾਰ ਅਤੇ ਭਾਰਤੀ ਫੌਜ ਦੇ ਨਾਲ ਖੜ੍ਹੇ ਹੋਏ ਹਨ। ਸਰਬ ਪਾਰਟੀ ਮੀਟਿੰਗ ਤੋਂ ਬਾਅਦ ਵੀ ਸਾਰੇ ਨੇਤਾਵਾਂ ਨੇ ਆਪਣੀ ਇਕਜੁੱਟਤਾ ਦਾ ਸਬੂਤ ਦਿੱਤਾ ਸੀ ਅਤੇ ਕਿਹਾ ਸੀ ਕਿ ਫੌਜ ਜੋ ਵੀ ਕਾਰਵਾਈ ਕਰੇਗੀ, ਅਸੀਂ ਉਸ ਦੇ ਨਾਲ ਖੜ੍ਹੇ ਰਹਾਂਗੇ।
 


author

Tanu

Content Editor

Related News