ਰਾਫੇਲ ਮਾਮਲੇ ''ਤੇ SC ''ਚ ਕੇਂਦਰ ਦਾ ਜਵਾਬੀ ਹਲਫਨਾਮਾ
Saturday, May 04, 2019 - 12:52 PM (IST)

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਰਾਫੇਲ ਸਮੀਖਿਆ ਮਾਮਲੇ 'ਚ ਇੱਕ ਨਵਾਂ ਹਲਫਨਾਮਾ ਦਾਖਲ ਕੀਤਾ ਹੈ। ਕੇਂਦਰ ਸਰਕਾਰ ਦੁਆਰਾ ਦਾਖਲ ਹਲਫਨਾਮੇ 'ਚ ਕਿਹਾ ਗਿਆ ਹੈ ਕਿ 14 ਦਸੰਬਰ 2018 ਦੇ ਫੈਸਲੇ 'ਚ 36 ਰਾਫੇਲ ਜੈੱਟ ਦੇ ਸੌਦੇ ਨੂੰ ਸਹੀ ਠਹਿਰਾਇਆ ਗਿਆ ਸੀ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਟੀਸ਼ਨਰ ਨੇ ਗੁਪਤ ਦਸਤਾਵੇਜ਼ਾ ਦਾ ਖੁਲਾਸਾ ਕਰ ਦੇਸ਼ ਦੀ ਪ੍ਰਭੂਸੱਤਾ ਨੂੰ ਖਤਰੇ 'ਚ ਪਾਇਆ ਹੈ। ਇਸ ਲਈ ਇਹ ਪਟੀਸ਼ਨ ਖਾਰਿਜ ਕੀਤੀ ਜਾਵੇ।