ਰਾਫੇਲ, ਮਹਿੰਗਾਈ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਯੂਥ ਕਾਂਗਰਸ ਵਲੋਂ ਵਿਖਾਵਾ

Friday, Jul 27, 2018 - 10:08 AM (IST)

ਰਾਫੇਲ, ਮਹਿੰਗਾਈ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਯੂਥ ਕਾਂਗਰਸ ਵਲੋਂ ਵਿਖਾਵਾ

ਨਵੀਂ ਦਿੱਲੀ— ਕਾਂਗਰਸ ਦੀ ਯੂਥ ਇਕਾਈ ਨੇ ਰਾਫੇਲ ਹਵਾਈ ਜਹਾਜ਼ ਸੌਦੇ 'ਚ ਕਥਿਤ ਬੇਨਿਯਮੀਆਂ, ਮਹਿੰਗਾਈ, ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨਰਿੰਦਰ ਮੋਦੀ ਸਰਕਾਰ ਵਿਰੁੱਧ ਵਿਖਾਵਾ ਕੀਤਾ। ਯੂਥ ਕਾਂਗਰਸ ਨੇ ਸੰਸਦ ਦਾ ਘਿਰਾਓ ਕਰਨ ਲਈ ਮਾਰਚ ਸ਼ੁਰੂ ਕੀਤਾ ਪਰ ਪੁਲਸ ਨੇ ਉਨ੍ਹਾਂ ਨੂੰ ਰਾਏਸੀਨਾ ਮਾਰਗ ਵਿਖੇ ਹੀ ਰੋਕ ਲਿਆ। 

PunjabKesari
ਯੂ. ਪੀ. ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਮੋਦੀ ਸਰਕਾਰ 'ਤੇ ਆਪਣੇ ਵਾਅਦਿਆਂ  ਨੂੰ ਪੂਰਾ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਰਾਹੁਲ ਵਲੋਂ ਮੋਦੀ ਨੂੰ ਗਲੇ ਮਿਲਣ ਦੀ ਗੱਲ ਭਾਜਪਾ ਨੂੰ ਪਸੰਦ ਨਹੀਂ ਆ ਰਹੀ।


Related News