ਮੋਦੀ ਸਰਕਾਰ ਲਈ ''ਫਾਂਸੀ ਦਾ ਫੰਦਾ'' ਹੈ ਰਾਫੇਲ : ਸਿੰਘਵੀ

Monday, Apr 22, 2019 - 01:27 AM (IST)

ਮੋਦੀ ਸਰਕਾਰ ਲਈ ''ਫਾਂਸੀ ਦਾ ਫੰਦਾ'' ਹੈ ਰਾਫੇਲ : ਸਿੰਘਵੀ

ਨਵੀਂ ਦਿੱਲੀ, (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਨੇ ਰਾਫੇਲ ਮਾਮਲੇ ਨੂੰ ਕੇਂਦਰ ਦੀ ਭਾਜਪਾ ਸਰਕਾਰ ਲਈ 'ਫਾਂਸੀ ਦਾ ਫੰਦਾ' ਕਰਾਰ ਦਿੰਦੇ ਹੋਏ ਐਤਵਾਰ ਦਾਅਵਾ ਕੀਤਾ ਕਿ ਇਹ ਘਪਲਾ ਇਕ ਅਜਿਹੀ ਦਲਦਲ ਬਣ ਗਿਆ ਹੈ, ਜਿਸ 'ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਅਤੇ ਚੋਣਾਂ ਪਿੱਛੋਂ ਕਾਂਗਰਸ ਦੀ ਸਰਕਾਰ ਬਣਨ 'ਤੇ ਉਹ ਇਸ ਮਾਮਲੇ 'ਚ ਉਦਯੋਗਪਤੀ ਅਨਿਲ ਅੰਬਾਨੀ ਨਾਲ ਮੁੱਖ ਮੁਲਜ਼ਮ ਹੋਣਗੇ।
ਭਾਸ਼ਾ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸਿੰਘਵੀ ਨੇ ਕਿਹਾ ਕਿ ਸਰਕਾਰ ਦੇ ਬਣਦਿਆਂ ਹੀ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਜਾਏਗੀ। ਜਾਂਚ ਹੋਵੇਗੀ, ਦੋਸ਼ ਪੱਤਰ ਦਾਇਰ ਹੋਵੇਗਾ ਅਤੇ ਮੁਕੱਦਮਾ ਵੀ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਖਤਮ ਕਰਨ ਲਈ ਵਚਨਬੱਧ ਹੈ ਕਿਉਂਕਿ ਇਸ ਦੀ ਦੁਰਵਰਤੋਂ ਨੂੰ ਦੇਖਦੇ ਹੋਏ ਇਸ ਵਿਰੁੱਧ ਦੇਸ਼ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਵਾਦ ਇਕ ਮਾਣ ਭਰਿਆ ਸ਼ਬਦ ਹੈ ਪਰ ਭਾਜਪਾ ਨੇ ਇਸ ਸ਼ਬਦ ਨੂੰ ਇਸ ਤਰ੍ਹਾਂ ਵਿਗਾੜ ਦਿੱਤਾ ਹੈ ਕਿ ਉਨ੍ਹਾਂ ਲਈ ਹਰ ਕਾਰਟੂਨ 'ਚ ਹੀ ਰਾਸ਼ਟਰਧ੍ਰੋਹ ਹੈ, ਹਰ ਵਿਰੋਧ 'ਚ ਰਾਸ਼ਟਰਧ੍ਰੋਹ ਹੈ ਅਤੇ ਆਪਣੀ ਗੱਲ ਕਹਿਣ 'ਚ ਵੀ ਰਾਸ਼ਟਰਧ੍ਰੋਹ ਹੈ। ਅਸੀਂ ਇਸ ਨੂੰ ਖਤਮ ਕਰਨ ਲਈ ਵਚਨਬੱਧ ਹਾਂ।


author

KamalJeet Singh

Content Editor

Related News