ਸਵਾਲ ਪੁੱਛਣ ''ਤੇ ਭੜਕੀ ਰਾਧੇ ਮਾਂ, ਪੱਤਰਕਾਰ ਨਾਲ ਕੀਤੀ ਬਦਸਲੂਕੀ

Tuesday, Jul 30, 2019 - 02:56 PM (IST)

ਸਵਾਲ ਪੁੱਛਣ ''ਤੇ ਭੜਕੀ ਰਾਧੇ ਮਾਂ, ਪੱਤਰਕਾਰ ਨਾਲ ਕੀਤੀ ਬਦਸਲੂਕੀ

ਪਾਣੀਪਤ (ਇੰਟ.) : ਵਿਵਾਦਾਂ 'ਚ ਰਹਿਣ ਵਾਲੀ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਦੇ ਖਿਲਾਫ ਪੱਤਰਕਾਰ ਨਾਲ ਕੁੱਟਮਾਰ ਅਤੇ ਜਬਰਨ ਗੱਡੀ 'ਚ ਬਿਠਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਧੇ ਮਾਂ ਐਤਵਾਰ ਰਾਤ ਪਾਣੀਪਤ ਪਹੁੰਚੀ ਸੀ। ਇਸ ਦੌਰਾਨ ਪੱਤਰਕਾਰ ਨੇ ਜਦੋਂ ਸਵਾਲ ਪੁੱਛਿਆ ਤਾਂ ਉਹ ਭੜਕ ਗਈ ਅਤੇ ਉਨ੍ਹਾਂ ਨੇ ਪੱਤਰਕਾਰ ਨਾਲ ਬਦਤਮੀਜ਼ੀ ਕੀਤੀ, ਇਹੀ ਨਹੀਂ, ਉਨ੍ਹਾਂ ਦੇ ਸਮਰਥਕਾਂ ਨੇ ਪੱਤਰਕਾਰ ਦੀ ਕੁੱਟਮਾਰ ਵੀ ਕੀਤੀ ਅਤੇ ਆਪਣੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਵੀ ਕੀਤੀ। ਬਾਅਦ 'ਚ ਪੁਲਸ ਦੀ ਮਦਦ ਨਾਲ ਪੱਤਰਕਾਰ ਨੂੰ ਰਾਧੇ ਮਾਂ ਦੇ ਸਮਰਥਕਾਂ ਦੇ ਚੁੰਗਲ 'ਚੋਂ ਛੁਡਾਇਆ ਗਿਆ। 

ਪੱਤਰਕਾਰ ਨੇ ਇਸ ਸਬੰਧ 'ਚ ਪਾਣੀਪਤ ਪੁਲਸ 'ਚ ਸ਼ਿਕਾਇਤ ਦਰਜ ਕਰਾਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਰਾਧੇ ਮਾਂ ਅਤੇ ਉਸ ਦੇ 15 ਸਮਰਥਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।


author

Anuradha

Content Editor

Related News