"ਮੈਂ ਬੰਗਲਾ ਖਾਲੀ ਨਹੀਂ ਕਰਾਂਗੀ, ਚਾਹੇ ਫੋਰਸ ਬੁਲਾ ਲਓ", ਰਾਬੜੀ ਦੇਵੀ ਨੇ ਸਰਕਾਰੀ ਹੁਕਮਾਂ ਨੂੰ ਦਿੱਤੀ ਚੁਣੌਤੀ

Saturday, May 30, 2026 - 06:11 PM (IST)

"ਮੈਂ ਬੰਗਲਾ ਖਾਲੀ ਨਹੀਂ ਕਰਾਂਗੀ, ਚਾਹੇ ਫੋਰਸ ਬੁਲਾ ਲਓ", ਰਾਬੜੀ ਦੇਵੀ ਨੇ ਸਰਕਾਰੀ ਹੁਕਮਾਂ ਨੂੰ ਦਿੱਤੀ ਚੁਣੌਤੀ

ਨੈਸ਼ਨਲ ਡੈਸਕ : ਬਿਹਾਰ ਦੀ ਰਾਜਧਾਨੀ ਪਟਨਾ 'ਚ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ (ਰਜਦ) ਦੀ ਆਗੂ ਰਾਬੜੀ ਦੇਵੀ ਦੇ ਸਰਕਾਰੀ ਨਿਵਾਸ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਹੰਗਾਮਾ ਤੇਜ਼ ਹੋ ਗਿਆ ਹੈ। ਭਵਨ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੰਗਲਾ ਖਾਲੀ ਕਰਨ ਦੇ ਹੁਕਮਾਂ ਤੋਂ ਬਾਅਦ, ਸਚਿਵਾਲਿਆ ਥਾਣੇ ਦੀ ਐਸ.ਡੀ.ਪੀ.ਓ (SDPO) ਪੁਲਸ ਬਲ ਸਮੇਤ 10 ਸਰਕੂਲਰ ਰੋਡ ਸਥਿਤ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਪਹੁੰਚੀ।
ਰਾਬੜੀ ਦੇਵੀ ਨੇ ਬਹੁਤ ਹੀ ਤਿੱਖੇ ਤੇਵਰ ਦਿਖਾਉਂਦਿਆਂ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬੰਗਲਾ ਖਾਲੀ ਨਹੀਂ ਕਰਨਗੇ, ਭਾਵੇਂ ਸਰਕਾਰ ਜਿੰਨੀ ਮਰਜ਼ੀ ਫੋਰਸ ਭੇਜ ਦੇਵੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਸਮਰਾਟ ਚੌਧਰੀ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ ਅਤੇ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਹਟਾ ਦੇਣ।
ਜ਼ਿਕਰਯੋਗ ਹੈ ਕਿ ਰਾਬੜੀ ਦੇਵੀ 1997 ਤੋਂ 2005 ਤੱਕ ਬਿਹਾਰ ਦੀ ਮੁੱਖ ਮੰਤਰੀ ਰਹੀ ਸੀ। ਵਿਭਾਗ ਦੇ ਨਵੇਂ ਹੁਕਮਾਂ ਅਨੁਸਾਰ ਇਸ ਬੰਗਲੇ ਦੀ ਅਲਾਟਮੈਂਟ ਹੁਣ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਨੰਦ ਕਿਸ਼ੋਰ ਰਾਮ ਨੂੰ ਕਰ ਦਿੱਤੀ ਗਈ ਹੈ। ਰਾਬੜੀ ਦੇਵੀ ਹਾਲ ਹੀ ਵਿੱਚ ਦਿੱਲੀ ਤੋਂ ਆਪਣੇ ਪੋਤੇ ਦਾ ਜਨਮਦਿਨ ਮਨਾ ਕੇ ਪਰਤੀ ਹੈ, ਜਦਕਿ ਉਨ੍ਹਾਂ ਦੇ ਪਤੀ ਲਾਲੂ ਪ੍ਰਸਾਦ ਯਾਦਵ ਇਲਾਜ ਲਈ ਸਿੰਗਾਪੁਰ ਰਵਾਨਾ ਹੋਏ ਦੱਸੇ ਜਾ ਰਹੇ ਹਨ। ਫਿਲਹਾਲ ਰਾਬੜੀ ਦੇਵੀ ਆਪਣੇ ਨਿਵਾਸ 'ਤੇ ਮੌਜੂਦ ਹਨ ਅਤੇ ਪੁਲਸ ਦੀ ਕਾਰਵਾਈ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News