ਕੇਤਨ ਕਤਲਕਾਂਡ : CM ਨੇ ਤੁਰੰਤ ਸੁਣਵਾਈ ਨੂੰ ਦਿੱਤੀ ਮਨਜ਼ੂਰੀ, ਉੱਜਵਲ ਨਿਕਮ ਹੋਣਗੇ ਸਰਕਾਰੀ ਵਕੀਲ
Saturday, Jun 27, 2026 - 04:02 PM (IST)
ਪੁਣੇ- ਮਹਾਰਾਸ਼ਟਰ 'ਚ ਪੁਣੇ ਦੇ ਬੇਹੱਦ ਚਰਚਿਤ ਕੇਤਨ ਅਗਰਵਾਲ ਕਤਲਕਾਂਡ ਦੀ ਤੇਜ਼ੀ ਨਾਲ ਸੁਣਵਾਈ (ਫਾਸਟ ਟਰੈਕ) ਦੀ ਅਪੀਲ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਤੁਰੰਤ ਸਵੀਕਾਰ ਕਰਦੇ ਹੋਏ ਕਾਨੂੰਨ ਅਤੇ ਨਿਆਂ ਵਿਭਾਗ ਦੇ ਸਕੱਤਰ ਨੂੰ ਜ਼ਰੂਰੀ ਪ੍ਰਕਿਰਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ 'ਚ ਸਰਕਾਰ ਦਾ ਪੱਖ ਮਸ਼ਹੂਰ ਵਕੀਲ ਉੱਜਵਲ ਨਿਕਮ ਰੱਖਣਗੇ। ਇਸ ਤੋਂ ਪਹਿਲਾਂ ਕੇਤਨ ਦੇ ਪਿਤਾ ਵਿਸ਼ਾਲ ਅਗਰਵਾਲ ਨੇ ਇੱਥੇ ਮੁੱਖ ਮੰਤਰੀ ਫੜਨਵੀਸ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਬੇਟੇ ਲਈ ਨਿਆਂ ਦੀ ਗੁਹਾਰ ਲਗਾਈ। ਮੁੱਖ ਮੰਤਰੀ ਨੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਵਚਨਬੱਧ ਹੈ ਅਤੇ ਨਿਆਂ ਯਕੀਨੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਵਿਚ ਦੋਸ਼ੀ ਸੀਆ ਗੋਇਲ ਦਾ ਪ੍ਰਤੀਨਿਧੀਤੱਵ ਕਰ ਰਹੇ ਐਡਵੋਕੇਟ ਆਸ਼ੂਤੋਸ਼ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਪੁਲਸ ਕੋਲ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਕੋਈ ਸੁਤੰਤਰ ਗਵਾਹ ਨਹੀਂ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਾਮਲੇ ਨੂੰ ਕਤਲ ਦੇ ਰੂਪ 'ਚ ਜਾਂਚਣ ਤੋਂ ਪਹਿਲਾਂ ਸ਼ੁਰੂਆਤ 'ਚ ਇਕ ਹਾਦਸੇ ਕਾਰਨ ਹੋਈ ਮੌਤ ਵਜੋਂ ਦਰਜ ਕੀਤਾ ਗਿਆ ਸੀ। ਸ਼੍ਰੀਵਾਸਤਵ ਨੇ ਤਰਕ ਦਿੱਤਾ ਕਿ ਭਾਰਤੀ ਸਬੂਤ ਐਕਟ ਦੀ ਧਾਰਾ 23 ਦੇ ਅਧੀਨ ਪੁਲਸ ਦੇ ਸਾਹਮਣੇ ਦਿੱਤੇ ਗਏ ਬਿਆਨ ਅਦਾਲਤ 'ਚ ਸਬੂਤ ਵਜੋਂ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਗੈਰ-ਮੌਜੂਦਗੀ 'ਚ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰਵਾਇਆ ਗਿਆ ਬਿਆਨ ਇਕ ਵੱਖ ਕਾਨੂੰਨੀ ਆਧਾਰ ਰੱਖਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤੀ ਕਾਨੂੰਨ ਦੇ ਅਧੀਨ ਕਿਸੇ ਵੀ ਦੋਸ਼ੀ ਨੂੰ ਆਪਣੇ ਖ਼ਿਲਾਫ਼ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਲੋਹਾਗੜ੍ਹ ਕਿਲੇ ਕੋਲ ਇਕ ਖੱਡ 'ਚ ਧੱਕੇ ਜਾਣ ਕਾਰਨ ਹੋਈ ਕੇਤਨ ਅਗਰਵਾਲ ਦੀ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
