ਕੁਆਰੰਟਾਈਨ ਸੈਂਟਰ ’ਚ ਔਰਤਾਂ ਨੇ ਕੀਤੀ ਬੀਅਰ ਦੀ ਮੰਗ, ਪੂਰੀ ਨਾ ਹੋਣ ਦਾ ਲਾਹੇ ਕੱਪੜੇ
Thursday, May 21, 2020 - 10:21 AM (IST)
ਮੁਰਾਦਾਬਾਦ-ਕੋਰੋਨਾ ਵਾਇਰਸ ਸ਼ੱਕੀ ਮਰੀਜ਼ਾਂ ਲਈ ਬਣਾਏ ਗਏ ਕੁਆਰੰਟਾਈਨ ਸੈਂਟਰਾਂ ’ਤੇ ਕੁਝ ਨਾ ਕੁਝ ਨਵਾਂ ਨੂੰ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕਿਤੇ ਰੋਟੀ ਦੀ ਥਾਂ ਪੂੜੀਆਂ ਅਤੇ ਕਿਤੇ ਬਿਰਆਨੀ ਮੰਗੀ ਜਾ ਰਹੀ ਹੈ ਪਰ ਮੁਰਾਦਾਬਾਦ ’ਚ ਤਾਂ ਮੰਗ ਦੀ ਹੱਦ ਦੀ ਪਾਰ ਹੋ ਗਈ। ਇਥੇ ਕੁਆਰੰਟਾਈਨ ਸੈਂਟਰ ’ਚ ਰੱਖੀਆਂ ਗਈਆਂ ਮੁੰਬਈ ਤੋਂ ਆਈਆਂ ਔਰਤਾਂ (ਬਾਰ ਡਾਸਰਾਂ) ਨੇ ਬੀਤੇ ਦਿਨ ਦੇਰ ਸ਼ਾਮ ਬੀਅਰ ਦੀ ਮੰਗ ਕੀਤੀ। ਨਹੀਂ ਮਿਲਣ ’ਤੇ ਹੰਗਾਮਾ ਕੀਤਾ ।
ਸੂਤਰਾਂ ਮੁਤਾਬਕ ਇਕ ਔਰਤ ਨੇ ਆਪਣੇ ਤਿੰਨ ਸਾਲ ਦੇ ਬੱਚੇ ਨੂੰ ਬਾਲਕਨੀ ਤੋਂ ਹੇਠਾਂ ਲਟਕਾ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਮੰਗ ਪੂਰੀ ਨਹੀਂ ਕੀਤੀ ਤਾਂ ਬੱਚੇ ਨੂੰ ਹੇਠਾਂ ਸੁੱਟ ਦੇਵੇਗੀ। ਇਨ੍ਹਾਂ ਔਰਤਾਂ ਨੇ ਬਾਅਦ ’ਚ ਹੱਦ ਪਾਰ ਕਰਦਿਆਂ ਹੋਇਆਂ ਕੱਪੜੇ ਲਾਹ ਦਿੱਤੇ ਅਤੇ ਨਗਨ ਹਾਲਤ ’ਚ ਡਾਂਸ ਕਰਨ ਲੱਗ ਪਈਆਂ। ਮਹਿਲਾ ਪੁਲਸ ਨੇ ਦਖਲਅੰਦਾਜ਼ੀ ਕਰ ਕੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਮਨਾਇਆ।