ਪੁਤਿਨ 4 ਅਕਤੂਬਰ ਨੂੰ ਆਉਣਗੇ ਭਾਰਤ, ਐੱਸ.-400 ਮਿਜ਼ਾਈਲ ਰੋਕੂ ਪ੍ਰਣਾਲੀ ਦੇ ਸੌਦੇ ’ਤੇ ਮੋਹਰ ਸੰਭਵ
Sunday, Sep 30, 2018 - 10:53 AM (IST)

ਨਵੀਂ ਦਿੱਲੀ, (ਯੂ. ਐੱਨ. ਆਈ.) –ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ’ਤੇ ਆਉਣਗੇ। ਉਨ੍ਹਾਂ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਮਿਜ਼ਾਈਲ ਰੋਕੂ ਪ੍ਰਣਾਲੀ ਐੱਸ.-400 ਸਮੇਤ ਵੱਖ-ਵੱਖ ਰੱਖਿਆ ਸੌਦਿਆਂ ’ਤੇ ਆਖਰੀ ਮੋਹਰ ਲੱਗਣ ਦੀ ਸੰਭਾਵਨਾ ਹੈ।
ਆਪਣੇ ਦੌਰੇ ਦੌਰਾਨ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ-ਵੱਖ ਰੱਖਿਆ ਸੌਦਿਆਂ ’ਤੇ ਗੱਲਬਾਤ ਕਰਨਗੇ। ਐੱਸ.-400 ਮਿਜ਼ਾਈਲ ਰੋਕੂ ਪ੍ਰਣਾਲੀ ਲਗਭਗ 300 ਨਿਸ਼ਾਨਿਆਂ ’ਤੇ ਇਕੋ ਸਮੇਂ ਨਜ਼ਰ ਰੱਖ ਸਕਦੀ ਹੈ। ਇਹ 36 ਨਿਸ਼ਾਨਿਆਂ ਨੂੰ ਇਕੋ ਵੇਲੇ ਵਿੰਨ੍ਹ ਸਕਦੀ ਹੈ। ਇਹ ਮਿਜ਼ਾਈਲ ਦੁਸ਼ਮਣ ਦੇ ਹਵਾਈ ਜਹਾਜ਼ਾਂ, ਮਿਜ਼ਾਈਲਾਂ ਅਤੇ ਡਰੋਨਾਂ ਨੂੰ 400 ਕਿਲੋਮੀਟਰ ਦੇ ਘੇਰੇ ’ਚ ਨਸ਼ਟ ਕਰ ਸਕਦੀ ਹੈ। ਇਸ ਦੇ ਰਾਡਾਰ ਬਹੁਤ ਵਧੀਆ ਹਨ ਜਿਹੜੇ ਬਹੁਤ ਨੀਵੀਂ ਉਡਾਣ ਭਰਨ ਵਾਲੇ ਦੁਸ਼ਮਣ ਦੇ ਹਵਾਈ ਜਹਾਜ਼ਾਂ ਨੂੰ ਵੀ ਆਸਾਨੀ ਨਾਲ ਫੜ ਲੈਂਦੇ ਹਨ।