ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਜਿਥੇ ਹਰ ਘਰ ’ਚ ਮਿਲੇਗਾ ਸਾਫ਼ ਪਾਣੀ, ਸੈਲਾਨੀਆਂ ਨੂੰ ਨਹੀਂ ਖਰੀਦਣੀਆਂ ਪੈਣਗੀਆਂ ਬੋਤਲਾਂ

Tuesday, Jul 27, 2021 - 12:52 PM (IST)

ਭੁਵਨੇਸ਼ਵਰ— ਦੇਸ਼ ’ਚ ਸਾਫ ਪਾਣੀ ਦੀ ਉਪਲੱਬਧਤਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਅੱਜ ਦੇ ਸਮੇਂ ’ਚ ਹਰ ਘਰ ’ਚ ਪਾਣੀ ਨੂੰ ਸਾਫ ਕਰਨ ਲਈ ਫੀਲਟਰ ਲੱਗੇ ਹੋਏ ਹਨ ਪਰ ਓਡੀਸ਼ਾ ਦਾ ਪੁਰੀ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਹਰ ਘਰ ’ਚ 24 ਘੰਟੇ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਹੈ। ਖ਼ਾਸ ਗੱਲ ਇਹ ਹੈ ਕਿ ਸ਼ਹਿਰ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ ਵੀ ਮੁਫ਼ਤ ਪਾਣੀ ਦੀ ਵਿਵਸਥਾ ਹੈ। ਸ਼ਹਿਰ ’ਚ ਥਾਂ-ਥਾਂ ਪੀਣ ਵਾਲੇ ਪਾਣੀ ਦੇ ਨਲ ਲਾਏ ਗਏ ਹਨ, ਤਾਂ ਕਿ ਕਿਸੇ ਵੀ ਯਾਤਰੀ ਨੂੰ ਬੋਤਲ ਬੰਦ ਪਾਣੀ ਨਾ ਖਰੀਦਣਾ ਪਵੇ। ਦੱਸ ਦੇਈਏ ਕਿ ਪੁਰੀ ’ਚ ਸਾਲਾਨਾ 2 ਕਰੋੜ ਯਾਤਰੀ ਪਹੁੰਦਦੇ ਹਨ।

PunjabKesari

40 ਮੀਟ੍ਰਿਕ ਟਨ ਕਚਰਾ ਘੱਟ ਹੋਵੇਗਾ—
ਇਸ ਨਾਲ ਪੁਰੀ ਵਿਚ ਸਲਾਨਾ 3 ਕਰੋੜ ਪਲਾਸਟਿਕ ਬੋਤਲਾਂ ਦਾ ਇਸਤੇਮਾਲ ਘੱਟ ਹੋਵੇਗਾ। ਯਾਨੀ ਕਿ 40 ਮੀਟ੍ਰਿਕ ਟਨ ਕਚਰਾ ਘੱਟ ਹੋਵੇਗਾ। ਪੁਰੀ ਦੀ ਢਾਈ ਲੱਖ ਆਬਾਦੀ ’ਚ 32,000 ਨਲ ਕੁਨੈਕਸ਼ਨ ਹਨ। 

ਨਵੀਂ ਉਪਲੱਬਧੀ ਨਾਲ ਓਡੀਸ਼ਾ ਵੱਡੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ—
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਆਪਣੀ ਨਵੀਂ ਉਪਲੱਬਧੀ ਨਾਲ ਪੁਰੀ ਹੁਣ ਨਿਊਯਾਰਕ, ਲੰਡਨ, ਸਿੰਗਾਪੁਰ ਅਤੇ ਟੋਕੀਓ ਵਰਗੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ 2022 ਤੱਕ ਕਟਕ, ਰਾਊਰਕੇਲਾ, ਖੁਰਦਾ, ਜਟਨੀ, ਬਰਹਾਮਪੁਰ ਸਮੇਤ 15 ਹੋਰ ਸ਼ਹਿਰਾਂ ਵਿਚ ਵੀ 40 ਲੱਖ ਆਬਾਦੀ ਨੂੰ ਇਹ ਸਹੂਲਤ ਉਪਲੱਬਧ ਹੋਵੇਗੀ। ਸਰਕਾਰ ਨਲ ਤੋਂ ਪੀਣ ਵਾਲੇ ਪਾਣੀ ਮਿਸ਼ਨ ’ਤੇ 1300 ਕਰੋੜ ਰੁਪਏ ਖਰਚ ਕਰੇਗੀ। 

PunjabKesari

ਬੀਬੀਆਂ ਹੱਥ ਪੂਰਾ ‘ਮਿਸ਼ਨ’—
ਦਰਅਸਲ ਸਰਕਾਰ ਨੇ ਅਕਤੂਬਰ, 2020 ਵਿਚ ਭੁਵਨੇਸ਼ਵਰ ਅਤੇ ਪੁਰੀ ਦੇ ਕੁਝ ਇਲਾਕਿਆਂ ਵਿਚ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਹਰ ਘਰ ਨੂੰ ਉੱਚ ਗੁਣਵੱਤਾ ਵਾਲਾ ਪਾਣੀ ਮੁਹੱਈਆ ਕਰਾਉਣ ਦਾ ਮਿਸ਼ਨ ਸ਼ੁਰੂ ਕੀਤਾ ਸੀ। ਸਰਕਾਰ ਨੇ ਇਸ ਮਿਸ਼ਨ ’ਚ ਬੀਬੀਆਂ ਦੇ ਐੱਨ. ਜੀ. ਓ. ਨੂੰ ਭਾਈਵਾਲ ਬਣਾਇਆ ਹੈ। ਨਲ ਕੁਨੈਕਸ਼ਨ ਦੇਣ, ਪਾਣੀ ਦੀ ਗੁਣਵੱਤਾ ਜਾਂਚਣ ਅਤੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ’ਤੇ ਧਿਆਨ ਦੇਣ ਲਈ ਪੂਰੀ ਟੀਮ ਬੀਬੀਆਂ ਦੀ ਹੈ।
 


Tanu

Content Editor

Related News