ਭਜਨ ਦੀ ਸ਼ੂਟਿੰਗ ਕਰਨ ਧਰਮਸ਼ਾਲਾ ਗਈ ਟੀਮ ਦੀ ਥਾਰ ਖੱਡ 'ਚ ਡਿੱਗੀ, ਪੰਜਾਬ ਦੀ ਮਾਡਲ ਦੀ ਹੋਈ ਮੌਤ

Saturday, Dec 03, 2022 - 11:46 PM (IST)

ਭਜਨ ਦੀ ਸ਼ੂਟਿੰਗ ਕਰਨ ਧਰਮਸ਼ਾਲਾ ਗਈ ਟੀਮ ਦੀ ਥਾਰ ਖੱਡ 'ਚ ਡਿੱਗੀ, ਪੰਜਾਬ ਦੀ ਮਾਡਲ ਦੀ ਹੋਈ ਮੌਤ

ਧਰਮਸ਼ਾਲਾ (ਤਨੁਜ) : ਭਜਨ ਦੀ ਸ਼ੂਟਿੰਗ ਲਈ ਧਰਮਸ਼ਾਲਾ ਆਈ ਪੰਜਾਬ ਦੀ ਇਕ ਮਾਡਲ ਦੀ ਥਾਤਰੀ 'ਚ ਕਾਰ ਖੱਡ 'ਚ ਡਿੱਗਣ ਕਾਰਨ ਮੌਤ ਹੋ ਗਈ। ਗੱਡੀ ਵਿਚ ਸਵਾਰ ਵੀਡੀਓਗ੍ਰਾਫਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ੋਨਲ ਹਸਪਤਾਲ ਵਿਚ ਮੁੱਢਲੀ ਸਹਾਇਤਾ ਤੋਂ ਬਾਅਦ ਟੀ.ਐੱਮ.ਸੀ. ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕਲਾਕਾਰ ਸ਼ਨੀਵਾਰ ਨੂੰ ਹਮੀਰਪੁਰ ਤੋਂ ਇਕ ਗਾਇਕ ਦੇ ਭਜਨ ਦੀ ਸ਼ੂਟਿੰਗ ਲਈ ਧਰਮਸ਼ਾਲਾ ਨੇੜੇ ਥਾਤਰੀ ਪਹੁੰਚੇ ਸਨ। ਸ਼ਾਮ ਕਰੀਬ 5.30 ਵਜੇ ਉਨ੍ਹਾਂ ਦੀ ਥਾਰ ਜੀਪ ਖਾਈ ਵਿਚ ਡਿੱਗ ਗਈ। ਇਸ ਵਿਚ ਸਵਾਰ 26 ਸਾਲਾ ਮਾਡਲ ਕਰਿਸ਼ਮਾ ਵਾਸੀ ਅੰਮ੍ਰਿਤਸਰ (ਪੰਜਾਬ) ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਇਕ ਵਾਰ ਫਿਰ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ, ਇਹ ਹਨ ਮੁੱਖ ਮੰਗਾਂ

ਉੱਧਰ ਸ਼ੂਟਿੰਗ ਯੂਨਿਟ ਦਾ ਵੀਡੀਓਗ੍ਰਾਫਰ 30 ਸਾਲਾ ਸਵਰਨ ਸਿੰਘ ਵਾਸੀ ਲੁਧਿਆਣਾ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਦੇ ਨਾਲ-ਨਾਲ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਜ਼ਖਮੀ ਸਵਰਨ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਟੀ.ਐੱਮ.ਸੀ. ਰੈਫਰ ਕਰ ਦਿੱਤਾ। ਸਦਰ ਥਾਣਾ ਇੰਚਾਰਜ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਥਾਤਰੀ ਵਿਖੇ ਇਕ ਥਾਰ ਜੀਪ ਦੇ ਖਾਈ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ। ਯੂਨਿਟ ਭਜਨ ਦੀ ਸ਼ੂਟਿੰਗ ਲਈ ਥਾਤਰੀ ਪਹੁੰਚੀ ਸੀ। ਹਾਦਸੇ ਵਿਚ ਮਾਡਲ ਕੁੜੀ ਦੀ ਮੌਤ ਹੋ ਗਈ ਹੈ ਜਦਕਿ ਯੂਨਿਟ ਦਾ ਵੀਡੀਓਗ੍ਰਾਫਰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News