ਮੀਡੀਆ ''ਤੇ ਛਾਪੇਮਾਰੀ ਤੇ ਘੇਰਾਬੰਦੀ ਕਰਨਾ ਬਹੁਤ ਨਿੰਦਣਯੋਗ : ਗੋਵਿੰਦ ਦੋਤਾਸਰਾ
Friday, Jan 16, 2026 - 12:05 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਖ਼ਿਲਾਫ਼ ਤਿੱਖਾ ਹਮਲਾ ਬੋਲਦਿਆਂ ਪੰਜਾਬ ਕੇਸਰੀ ਮੀਡੀਆ ਸਮੂਹ 'ਤੇ ਕੀਤੇ ਗਏ ਕਥਿਤ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ 'ਆਪ' ਸਰਕਾਰ ਵਲੋਂ ਪੰਜਾਬ ਕੇਸਰੀ ਗਰੁੱਪ 'ਤੇ ਛਾਪੇਮਾਰੀ ਅਤੇ ਘੇਰਾਬੰਦੀ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ।
ਇਹ ਵੀ ਪੜ੍ਹੋ : ਨਿਊਜ਼ ਗਰੁੱਪ 'ਤੇ ਛਾਪਾ ਤੇ ਧਮਕਾਉਣ ਦੀ ਕੋਸ਼ਿਸ਼, ਲੋਕਤੰਤਰ 'ਤੇ ਸਿੱਧਾ ਹਮਲਾ : ਅੰਕੁਰ ਰਾਜ ਤਿਵਾੜੀ
ਇਸ ਸਬੰਧ ਵਿਚ ਸੂਬਾ ਕਾਂਗਰਸ ਪ੍ਰਧਾਨ ਦੋਤਾਸਰਾ ਨੇ ਐਕਸ 'ਤੇ ਲਿਖਿਆ, 'ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਦੀ ਦੁਰਵਰਤੋਂ ਕਰਕੇ ਪ੍ਰਸਿੱਧ ਪੰਜਾਬ ਕੇਸਰੀ ਗਰੁੱਪ 'ਤੇ ਛਾਪੇਮਾਰੀ ਅਤੇ ਘੇਰਾਬੰਦੀ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਜਿਸ ਪੰਜਾਬ ਕੇਸਰੀ ਨੇ ਅੱਤਵਾਦ ਦੇ ਦੌਰ ਵਿੱਚ ਵੀ ਕਦੇ ਆਪਣੀ ਕਲਮ ਨਹੀਂ ਝੁਕਾਈ, ਉਸਨੂੰ ਧਮਕੀ ਦੇਣ ਨਾਲ ਨਾ ਤਾਂ ਸੱਚ ਰੁਕੇਗਾ ਅਤੇ ਨਾ ਹੀ ਸਵਾਲ ਖ਼ਤਮ ਹੋਣਗੇ।'

ਉਨ੍ਹਾਂ ਕਿਹਾ ਕਿ 'ਸੂਬੇ ਦੀਆਂ ਏਜੰਸੀਆਂ ਨੂੰ ਅੱਗੇ ਕਰਕੇ 'ਆਪ' ਦੀ ਇਹ ਕਾਰਵਾਈ ਹੰਕਾਰ ਅਤੇ ਤਾਨਾਸ਼ਾਹੀ ਨਾਲ ਭਰੀ ਹੋਈ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਣਯੋਗ ਰਾਜਪਾਲ @Gulab_kataria ਜੀ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੰਕਾਰ ਦਾ ਅੰਤ ਨਿਸ਼ਚਿਤ ਹੈ, ਰੱਬ ਤੋਂ ਡਰੋ : ਅਨੁਰਾਗ ਠਾਕੁਰ
