ਪੰਜਾਬ ਤੋਂ ਆ ਰਹੇ ਨਹਿਰ ਦੇ ਜ਼ਹਿਰੀਲੇ ਪਾਣੀ ਤੋਂ ਛੁਟਕਾਰਾ ਦਿਵਾਉਣ ਦੀ ਮੰਗ

06/21/2019 3:32:58 PM

ਸ਼੍ਰੀਗੰਗਾਨਗਰ— ਪੰਜਾਬ ਤੋਂ ਰਾਜਸਥਾਨ 'ਚ ਆ ਰਹੇ ਨਹਿਰ ਦੇ ਜ਼ਹਿਰੀਲੇ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ ਗਠਿਤ ਜਨ ਜਾਗਰਣ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਇਸ ਲਈ ਚਲਾਏ ਜਾਣ ਵਾਲੇ ਅੰਦੋਲਨ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਕਮੇਟੀ ਦੇ ਕਨਵੀਨਰ ਮੇਹਸ਼ ਪੇੜੀਵਾਲ ਅਤੇ ਉਮੇਦ ਸਿੰਘ ਰਾਠੌੜ ਦੀ ਅਗਵਾਈ 'ਚ ਇਕ ਵਫ਼ਦ ਨੇ ਸ਼ੁੱਕਰਵਾਰ ਨੂੰ ਜੈਪੁਰ 'ਚ ਵਸੁੰਧਰਾ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿਆਂ ਸਮੇਤ ਪੱਛਮੀ ਰਾਜਸਥਾਨ ਦੇ 8 ਜ਼ਿਲਿਆਂ 'ਚ ਕੈਂਸਰ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਰਹੇ ਜ਼ਹਿਰੀਲੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।

ਵਸੁੰਧਰਾ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ ਪੱਤਰ
ਵਸੁੰਧਰਾ ਨੇ ਵਫ਼ਦ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਹੀ ਇਸ ਸਮੱਸਿਆ ਦੇ ਪ੍ਰਤੀ ਗੰਭੀਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਪੰਜਾਬ 'ਚ ਗੰਦਾ ਅਤੇ ਰਸਾਇਣਯੁਕਤ ਪਾਣੀ ਦਰਿਆਵਾਂ ਅਤੇ ਨਹਿਰਾਂ 'ਚ ਪਾਉਣ ਤੋਂ ਰੋਕਣ ਲਈ ਪੂਰੇ ਉਪਾਅ ਕੀਤੇ ਜਾਣ। ਰਾਜੇ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਅੰਦੋਲਨ 'ਚ ਆਪਣਾ ਪੂਰਾ ਸਹਿਯੋਗ ਕਰੇਗੀ। 

ਅਸ਼ੋਕ ਗਹਿਲੋਤ ਨੂੰ ਮਿਲਣ ਲਈ ਮੰਗਿਆ ਸਮਾਂ
ਸ਼੍ਰੀ ਪੇੜੀਵਾਲ ਨੇ ਦੱਸਿਆ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਜਨ ਜਾਗਰਣ ਮੁਹਿੰਮ ਚੱਲਾ ਰਹੀ ਕਮੇਟੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਰਮਜਾਨ ਅਲੀ ਚੌਪਦਾਰ ਨੇ ਦੱਸਿਆ ਕਿ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿਆਂ ਸਮੇਤ ਰਾਜਸਥਾਨ 'ਚ ਜ਼ਹਿਰੀਲੇ ਪਾਣੀ ਤੋਂ ਪ੍ਰਭਾਵਿਤ ਸਾਰੇ 8 ਜ਼ਿਲਿਆਂ ਦੇ ਕਾਂਗਰਸ ਨੇਤਾਵਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ ਕਈ ਨੇਤਾਵਾਂ ਦੇ ਮਾਧਿਅਮ ਨਾਲ ਮੁੱਖ ਮੰਤਰੀ ਗਹਿਲੋਤ ਨੂੰ ਮਿਲਣ ਦਾ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਂ ਮਿਲਣ ਗਹਿਲੋਤ ਨੂੰ ਵੀ ਇਸ ਸਾਰੇ ਮਾਮਲੇ ਤੋਂ ਜਾਣੂੰ ਕਰਵਾਉਂਦੇ ਹੋਏ ਮੰਗ ਕੀਤੀ ਜਾਵੇਗੀ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। 

ਪੰਜਾਬ ਤੋਂ ਆ ਰਿਹੈ ਪਾਣੀ ਪੀਣ ਲਾਇਕ ਨਹੀਂ
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਗਹਿਲੋਤ ਨੇ ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ ਆਦਿ ਜ਼ਿਲਿਆਂ 'ਚ ਰੈਲੀਆਂ 'ਚ ਖੁਦ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਤੋਂ ਆ ਰਿਹਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ। ਇਹ ਆਪਣੀ ਬੀਮਾਰੀਆਂ ਫੈਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ।


DIsha

Content Editor

Related News