ਪੰਜਾਬ ਤੇ ਹਰਿਆਣਾ ਨੇ ਇਕ ਮਹੀਨੇ ਦਾ ਅਨਾਜ ਲਿਆ

05/06/2020 11:02:06 PM

ਨਵੀਂ ਦਿੱਲੀ — ਗਰੀਬ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਵੰਡ ਕੇ, ਉਨ੍ਹਾਂ ਨੂੰ ਕੋਵਿਡ-19 ਸੰਕਟ ਦਾ ਸਾਹਮਣਾ ਕਰਨ 'ਚ ਮਦਦ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪ੍ਰਧਾਨ ਮੰਤਰੀ ਗਰੀਬ ਅੰਨ ਯੋਜਨਾ (ਪੀ. ਐੱਮ. ਜੀ. ਵਾਈ.) ਦੇ ਤਹਿਤ ਸਰਕਾਰੀ ਪੂਲ ਤੋਂ ਹੁਣ ਤੱਕ 69.28 ਲੱਖ ਟਨ ਅਨਾਜ ਚੁੱਕਿਆ ਜਾ ਚੁੱਕਾ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਕਿਹਾ ਕਿ ਪੀ. ਐੱਮ. ਜੀ. ਵਾਈ. ਅਧੀਨ ਕਰੀਬ 14 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਕ ਮਹੀਨੇ ਦੇ ਕੋਟੇ ਦਾ ਅਨਾਜ ਚੁੱਕਿਆ ਹੈ ਜਦਕਿ 18 ਸੂਬਿਆਂ ਨੇ 2 ਮਹੀਨੇ ਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੂਰੇ ਤਿੰਨਾਂ ਮਹੀਨਿਆਂ ਦੇ ਕੋਟੇ ਦਾ ਅਨਾਜ ਲਿਆ। ਪੰਜਾਬ ਤੇ ਹਰਿਆਣਾ ਸਮੇਤ 14 ਸੂਬਿਆਂ ਨੇ ਇਕ ਮਹੀਨੇ ਦੇ ਲਈ ਅਨਾਜ ਲਿਆ ਹੈ। ਚੰਡੀਗੜ੍ਹ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੂਰੇ ਤਿੰਨ ਮਹੀਨਿਆਂ ਦਾ ਅਨਾਜ ਲੈ ਲਿਆ ਹੈ।
ਮਾਰਚ ਦੇ ਆਖਰ 'ਚ ਸਰਕਾਰ ਨੇ ਅਪ੍ਰੈਲ ਤੋਂ ਜੂਨ ਤਕ ਮਹੀਨਿਆਂ ਦੇ ਲਈ 81 ਕਰੋੜ ਰਾਸ਼ਨ ਕਾਰਡ ਧਾਰਕਾਂ 'ਚ ਹਰੇਕ ਨੂੰ 5 ਕਿਲੋ ਅਨਾਜ ਦੇ ਮੁਫਤ ਵੰਡਣ ਦਾ ਐਲਾਨ ਕੀਤਾ ਸੀ। ਇਹ ਰਾਸ਼ਟਰੀ ਖੁਰਾਕ ਐਕਟ (ਐੱਨ. ਐੱਫ. ਐੱਸ. ਏ.) ਦੇ ਤਹਿਤ ਹਰੇਕ ਲਾਭਪਾਤਰੀ ਨੂੰ ਰਿਆਇਤੀ ਦਰ 'ਤੇ ਦਿੱਤੇ ਜਾਣ ਵਾਲੇ ਪੰਜ ਕਿਲੋਗ੍ਰਾਮ ਤੋਂ ਇਲਾਵਾ ਜ਼ਿਆਦਾ ਆਵੰਟਨ ਹੈ।


Gurdeep Singh

Content Editor

Related News