ਟੀਕਾ ਮਹਾਉਤਸਵ ਦੌਰਾਨ ਟੀਕਾਕਰਨ ਨੂੰ ਦੁਗਣਾ ਕਰਨ ਪੰਜਾਬ ਤੇ ਹਰਿਆਣਾ

Saturday, Apr 10, 2021 - 10:18 AM (IST)

ਟੀਕਾ ਮਹਾਉਤਸਵ ਦੌਰਾਨ ਟੀਕਾਕਰਨ ਨੂੰ ਦੁਗਣਾ ਕਰਨ ਪੰਜਾਬ ਤੇ ਹਰਿਆਣਾ

ਪੰਜਾਬ ਅਤੇ ਹਰਿਆਣਾ 2 ਅਜਿਹੇ ਸੂਬੇ ਹਨ ਜਿੱਥੇ ਕੋਰੋਨਾ ਦੇ ਮਾਮਲੇ ਵੱਧ ਹਨ ਜਦਕਿ ਟੀਕਾਕਰਨ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ। ਕੇਂਦਰ ਸਰਕਾਰ ਦੋਹਾਂ ਸੂਬਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹ ਰੋਜ਼ਾਨਾ ਘੱਟੋ ਘੱਟ 2 ਲੱਖ ਟੀਕੇ ਲਾਉਣ। ਇਨ੍ਹਾਂ ਸੂਬਿਆਂ ’ਚ ਅਜੇ ਰੋਜ਼ਾਨਾ 1 ਲੱਖ ਤੋਂ ਵੀ ਘੱਟ ਟੀਕੇ ਲਾਏ ਜਾ ਰਹੇ ਹਨ।

ਪੰਜਾਬ ’ਚ 8 ਅਪ੍ਰੈਲ ਨੂੰ ਕੋਰੋਨਾ ਦੇ ਮਾਮਲੇ 3070 ਸਨ। ਹਰਿਆਣਾ ’ਚ ਇਹ ਗਿਣਤੀ 2872 ਸੀ। 4.7 ਫੀਸਦੀ ਦੀ ਪਾਜ਼ਿਟਿਵਿਟੀ ਦੀ ਦਰ ਨਾਲ ਹਰਿਆਣਾ ਪੰਜਾਬ ਤੋਂ ਅੱਗੇ ਹੈ। ਪੰਜਾਬ ’ਚ ਇਹ ਦਰ 4.2 ਫੀਸਦੀ ਹੈ। ਟੀਕਾਕਰਨ ਦੇ ਮਾਮਲੇ ’ਚ ਵੀ ਪੰਜਾਬ ਹਰਿਆਣਾ ਤੋਂ ਬਹੁਤ ਅੱਗੇ ਹੈ। ਪਿਛਲੇ ਵੀਰਵਾਰ ਨੂੰ ਹਰਿਆਣਾ ’ਚ 212 ਲੱਖ ਟੀਕੇ ਲਾਏ ਗਏ ਜਦੋਂ ਕਿ ਪੰਜਾਬ ’ਚ ਸਿਰਫ 15.70 ਲੱਖ ਟੀਕੇ ਹੀ ਲਾਏ ਜਾ ਸਕੇ। ਟੀਕਾਕਰਨ ਦੀ ਗਿਣਤੀ ਦੇ ਮਾਮਲੇ ’ਚ ਪੰਜਾਬ ਦੇਸ਼ ’ਚ 15ਵੇਂ ਨੰਬਰ ’ਤੇ ਅਤੇ ਹਰਿਆਣਾ 18ਵੇਂ ਨੰਬਰ ’ਤੇ ਹੈ।

ਦੋਹਾਂ ਸੂਬਿਆਂ ’ਚ ਪਾਜ਼ਿਟਿਵਿਟੀ ਦੀ ਦਰ ਨੂੰ ਵੇਖਦੇ ਹੋਏ ਇਹ ਬਹੁਤ ਖਰਾਬ ਪ੍ਰਦਰਸ਼ਨ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਦੀ ਆਬਾਦੀ 3 ਕਰੋੜ ਅਤੇ ਹਰਿਆਣਾ ਦੀ 2.90 ਕਰੋੜ ਹੈ। ਪੰਜਾਬ ਦੇ ਮਾਮਲੇ ’ਚ ਚਿੰਤਾ ਵਾਲੀ ਗੱਲ ਇਹ ਹੈ ਕਿ ਇੱਥੇ ਕੋਰੋਨਾ ਕਾਰਨ ਮੌਤਾਂ ਦੀ ਦਰ 2.8 ਫੀਸਦੀ ਹੈ ਜੋ ਦੇਸ਼ ’ਚ ਸਭ ਤੋਂ ਵੱਧ ਹੈ। 8 ਅਪ੍ਰੈਲ ਨੂੰ ਹਰਿਆਣਾ ’ਚ ਮੌਤਾਂ ਦੀ ਦਰ 1.1 ਫੀਸਦੀ ਸੀ। ਦੇਸ਼ ’ਚ ਮੌਤਾਂ ਦੀ ਇਹ ਦਰ 1.3 ਫੀਸਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਸੂਬਿਆਂ ਨੂੰ 11 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਟੀਕਾ ਮਹਾਉਤਸਵ ਦੌਰਾਨ ਟੀਕਾਕਰਨ ਨੂੰ ਦੁਗਣਾ ਕਰਨ ਲਈ ਕਿਹਾ ਹੈ। ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ’ਚ ਹਨ। ਇਸ ਹਫਤੇ ਇੱਥੇ ਇਕ ਕਰੋੜ ਟੀਕੇ ਲਾਏ ਜਾਣਗੇ। ਉੱਥੇ ਹੁਣ ਤੱਕ 94 ਲੱਖ ਟੀਕੇ ਲਾਏ ਜਾ ਚੁੱਕੇ ਹਨ। ਇਸ ਤਰ੍ਹਾਂ ਮਹਾਰਾਸ਼ਟਰ ਨੇ ਭਾਜਪਾ ਸਾਸ਼ਤ ਸੂਬਿਆਂ ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ।


author

Tanu

Content Editor

Related News