ਸ਼ਿਮਲਾ ਦੇ ਜੰਗਲਾਂ ''ਚ ਰਸਤਾ ਭਟਕ ਗਏ ਪੰਜਾਬ-ਹਰਿਆਣਾ ਦੇ ਸ਼ਰਧਾਲੂ ! ਪੁਲਸ ਨੇ ਕੀਤਾ ਰੈਸਕਿਊ
Monday, Sep 14, 2026 - 12:53 PM (IST)
ਸ਼ਿਮਲਾ (ਏਜੰਸੀ)- ਪੰਜਾਬ ਅਤੇ ਹਰਿਆਣਾ ਦੇ ਚਾਰ ਸ਼ਰਧਾਲੂਆਂ ਨੂੰ ਸ਼ਿਮਲਾ ਪੁਲਸ ਨੇ ਸੁਰੱਖਿਅਤ ਬਚਾ ਲਿਆ। ਪੁਲਸ ਨੇ ਦੱਸਿਆ ਕਿ ਉਹ ਸ਼ਿਮਲਾ ਜ਼ਿਲ੍ਹੇ ਦੇ ਚੁੜਧਾਰ ਚੋਟੀ ਤੋਂ ਵਾਪਸ ਆਉਂਦੇ ਸਮੇਂ ਸੰਘਣੇ ਜੰਗਲ 'ਚ ਆਪਣਾ ਰਸਤਾ ਭਟਕ ਗਏ ਸਨ। ਬਚਾਏ ਗਏ ਸ਼ਰਧਾਲੂਆਂ ਦੀ ਪਛਾਣ ਹਰਿਆਣਾ ਦੇ ਕਰਨਾਲ ਵਾਸੀ ਰਾਹੁਲ (26) ਅਤੇ ਉਸ ਦੀ ਪਤਨੀ ਮਧੂ (24), ਪੰਜਾਬ ਦੇ ਮੋਹਾਲੀ ਵਾਸੀ ਰਾਹੁਲ (22) ਅਤੇ ਸੰਕੇਤ (21) ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ, ਸ਼ਿਮਲਾ ਕੰਟਰੋਲ ਰੂਮ ਨੂੰ ਐਤਵਾਰ ਰਾਤ ਐਮਰਜੈਂਸੀ ਹੈਲਪਲਾਈਨ 112 ਰਾਹੀਂ ਸੂਚਨਾ ਮਿਲੀ ਕਿ ਚੂੜਧਾਰ ਤੋਂ ਵਾਪਸ ਆ ਰਹੇ ਕੁਝ ਸ਼ਰਧਾਲੂ ਜੰਗਲ 'ਚ ਆਪਣਾ ਰਸਤਾ ਭਟਕ ਗਏ ਹਨ।
ਇਸ ਤੋਂ ਬਾਅਦ ਚੌਪਾਲ ਥਾਣੇ ਦੀ ਪੁਲਸ ਟੀਮ ਨੇ ਸੰਘਣੇ ਜੰਗਲੀ ਖੇਤਰ 'ਚ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨ੍ਹੇਰੇ ਦੇ ਬਾਵਜੂਦ ਪੁਲਸ ਨੇ ਇਲਾਕੇ ਦੀ ਭਾਲ ਜਾਰੀ ਰੱਖੀ ਅਤੇ ਅੱਧੀ ਰਾਤ ਦੇ ਕਰੀਬ ਪਾਤਾਲ ਖੱਡ ਨੇੜੇ ਪੰਜਾਬ ਦੇ 2 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ। ਮੁਹਿੰਮ ਦੌਰਾਨ ਪੁਲਸ ਨੂੰ ਇਕ ਜੋੜੇ ਦੇ ਵੀ ਜੰਗਲ 'ਚ ਰਸਤਾ ਭਟਕਣ ਦੀ ਸੂਚਨਾ ਮਿਲੀ। ਬਚਾਅ ਦਲ ਨੇ ਭਾਲ ਜਾਰੀ ਰੱਖੀ ਅਤੇ ਅੰਤ 'ਚ ਉਨ੍ਹਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਸ਼ਿਮਲਾ ਦੇ ਸੀਨੀਅਰ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਕਿਹਾ ਕਿ ਚਾਰ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਉਨ੍ਹਾਂ ਦੇ ਰੁਕਣ ਦੀ ਵਿਵਸਥਾ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
