ਪ੍ਰਨੀਤ ਕੌਰ ਨੇ ਸੰਸਦ 'ਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ, ਕੀਤੀ ਇਹ ਮੰਗ

Tuesday, Nov 19, 2019 - 03:18 PM (IST)

ਪ੍ਰਨੀਤ ਕੌਰ ਨੇ ਸੰਸਦ 'ਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ, ਕੀਤੀ ਇਹ ਮੰਗ

ਨਵੀਂ ਦਿੱਲੀ—ਲੋਕ ਸਭਾ 'ਚ ਅੱਜ ਭਾਵ ਮੰਗਲਵਾਰ ਨੂੰ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਖਲਨਾਇਕ ਬਣਾਇਆ ਜਾ ਰਿਹਾ ਹੈ ਜਦਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਦੱਸਣਯੋਗ ਹੈ ਕਿ ਅੱਜ ਭਾਵ ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਦਾ ਦੂਜਾ ਦਿਨ ਹੈ।

PunjabKesari

ਦੱਸਣਯੋਗ ਹੈ ਕਿ ਦਿੱਲੀ-ਐੱਨ.ਸੀ.ਆਰ. 'ਚ ਹਰ ਸਾਲ ਸਰਦੀਆਂ ਦੇ ਮੌਸਮ 'ਚ ਪ੍ਰਦੂਸ਼ਣ ਨੂੰ ਲੈ ਕੇ ਲੋਕ ਸਭਾ 'ਚ ਵੀ ਚਰਚਾ ਹੋਈ। ਹੱਲ ਤੋਂ ਜ਼ਿਆਦਾ ਚਰਚਾ ਦੌਰਾਨ ਕ੍ਰੈਡਿਟ ਲੈਣ 'ਤੇ ਰਿਹਾ। ਚਰਚਾ ਦੌਰਾਨ ਭਾਜਪਾ, ਕਾਂਗਰਸ ਅਤੇ ਭਾਰਤੀ ਜਨਤਾ ਦਲ(ਬੀ.ਜੇ.ਡੀ) ਨੇ ਪ੍ਰਦੂਸ਼ਣ ਲਈ ਪਰਾਲੀ ਨੂੰ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕੀਤਾ। ਭਾਜਪਾ ਸੰਸਦ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਪ੍ਰਦੂਸ਼ਣ ਸਾਲ 'ਚ 200 ਦਿਨ ਰਹਿੰਦਾ ਹੈ ਪਰ ਪਰਾਲੀ ਤਾਂ ਸਿਰਫ 40-50 ਦਿਨ ਹੀ ਸਾੜ੍ਹੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਸਰਕਾਰ 600 ਕਰੋੜ ਜੋੜ ਕੇ ਹਰਿਆਣਾ, ਪੰਜਾਬ ਅਤੇ ਯੂ.ਪੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਇਸ ਤੋਂ ਇਲਾਵਾ ਮਾਸਕ ਲਗਾ ਕੇ ਬੋਲੀ ਟੀ.ਐਮ.ਸੀ. ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ 10 ਸ਼ਹਿਰਾਂ 'ਚੋਂ 9 ਭਾਰਤ 'ਚ ਹੀ ਹਨ।


author

Iqbalkaur

Content Editor

Related News