ਤਾਂ ਬਚ ਜਾਂਦਾ ਕੇਤਨ...! ਪੁਣੇ ''ਚ ਮੰਗੇਤਰ ਕਤਲਕਾਂਡ ਮਾਮਲੇ ''ਚ ਵੱਡਾ ਖੁਲਾਸਾ

Wednesday, Jun 24, 2026 - 04:30 PM (IST)

ਤਾਂ ਬਚ ਜਾਂਦਾ ਕੇਤਨ...! ਪੁਣੇ ''ਚ ਮੰਗੇਤਰ ਕਤਲਕਾਂਡ ਮਾਮਲੇ ''ਚ ਵੱਡਾ ਖੁਲਾਸਾ

ਵੈੱਬ ਡੈਸਕ : ਮਹਾਰਾਸ਼ਟਰ ਦੇ ਪੁਣੇ ਵਿਚ ਵਾਪਰੇ ਚਰਚਿਤ ਕੇਤਨ ਅਗਰਵਾਲ ਕਤਲਕਾਂਡ ਵਿਚ ਹਰ ਦਿਨ ਨਵੇਂ ਅਤੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿਚ ਪੁਲਸ ਨੇ ਕੇਤਨ ਦੀ ਹੋਣ ਵਾਲੀ ਪਤਨੀ ਸਿਆ ਗੋਇਲ ਅਤੇ ਉਸ ਦੇ ਕਥਿਤ ਪ੍ਰੇਮੀ ਚੇਤਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਮ੍ਰਿਤਕ ਕੇਤਨ ਦੇ ਪਿਤਾ ਨੇ ਇੱਕ ਬਹੁਤ ਵੱਡਾ ਦਾਅਵਾ ਕੀਤਾ ਹੈ, ਜਿਸ ਅਨੁਸਾਰ ਕੇਤਨ ਦੀ ਜਾਨ ਬਚ ਸਕਦੀ ਸੀ ਜੇਕਰ ਉਹ ਉਸ ਦਿਨ ਕਿਲ੍ਹੇ 'ਤੇ ਨਾ ਜਾਂਦਾ।

ਕੇਤਨ ਦੇ ਪਿਤਾ ਅਨੁਸਾਰ, ਸਿਆ ਨੇ ਕੇਤਨ ਨੂੰ ਮਾਰਨ ਦੀ ਸਾਜ਼ਿਸ਼ ਪਹਿਲਾਂ ਹੀ ਰਚ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ 14 ਜੂਨ ਨੂੰ ਵੀ ਸਿਆ ਕੇਤਨ ਨੂੰ ਲੋਹਗੜ੍ਹ ਕਿਲ੍ਹੇ 'ਤੇ ਲੈ ਕੇ ਗਈ ਸੀ ਤੇ ਉੱਥੇ ਉਸ ਨੂੰ ਪਿੱਛੇ ਤੋਂ ਧੱਕਾ ਦੇ ਕੇ ਖਾਈ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਖੁਸ਼ਕਿਸਮਤੀ ਨਾਲ, ਉਸ ਸਮੇਂ ਕੇਤਨ ਦਾ ਹੱਥ ਝਾੜੀਆਂ ਵਿਚ ਫਸ ਗਿਆ ਅਤੇ ਉਹ ਬਚ ਗਿਆ। ਪਿਤਾ ਨੇ ਦੱਸਿਆ ਕਿ ਜਦੋਂ ਕੇਤਨ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਧੱਕਾ ਦਿੱਤਾ ਗਿਆ ਹੈ ਤਾਂ ਸਿਆ ਨੇ ਤੁਰੰਤ "ਸੱਪ-ਸੱਪ" ਚੀਕਣਾ ਸ਼ੁਰੂ ਕਰ ਦਿੱਤਾ। ਉਸ ਨੇ ਕੇਤਨ ਨੂੰ ਗਲੇ ਲਗਾ ਕੇ ਇਹ ਜਤਾਇਆ ਕਿ ਉਸ ਨੇ ਉਸ ਨੂੰ ਸੱਪ ਤੋਂ ਬਚਾਉਣ ਲਈ ਧੱਕਾ ਦਿੱਤਾ ਸੀ, ਜਿਸ ਕਾਰਨ ਕੇਤਨ ਉਸ ਦੀ ਅਸਲ ਮੰਸ਼ਾ ਨੂੰ ਸਮਝ ਨਹੀਂ ਸਕਿਆ।

ਪਰਿਵਾਰ ਦਾ ਦਾਅਵਾ ਹੈ ਕਿ ਪਹਿਲੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ, ਸਿਆ ਨੇ 18 ਜੂਨ ਨੂੰ ਆਪਣਾ ਜਨਮਦਿਨ ਮਨਾਉਣ ਦੇ ਬਹਾਨੇ ਕੇਤਨ ਨੂੰ ਦੁਬਾਰਾ ਲੋਹਗੜ੍ਹ ਕਿਲ੍ਹੇ 'ਤੇ ਜਾਣ ਲਈ ਮਜਬੂਰ ਕੀਤਾ। ਉਸ ਦਿਨ ਸਵੇਰੇ 8:20 ਵਜੇ ਦੋਵੇਂ ਕਿਲ੍ਹੇ ਲਈ ਨਿਕਲੇ ਸਨ ਅਤੇ ਕਰੀਬ 10:45 ਵਜੇ ਸਿਆ ਦੀ ਮਾਂ ਨੇ ਕੇਤਨ ਦੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਕੇਤਨ ਖਾਈ ਵਿਚ ਡਿੱਗ ਗਿਆ ਹੈ। ਜਦੋਂ ਤੱਕ ਪਰਿਵਾਰ ਮੌਕੇ 'ਤੇ ਪਹੁੰਚਿਆ, ਕੇਤਨ ਦੀ ਮੌਤ ਹੋ ਚੁੱਕੀ ਸੀ।

ਕੇਤਨ ਦੇ ਪਿਤਾ ਨੇ ਦੱਸਿਆ ਕਿ ਜਦੋਂ ਕੇਤਨ ਦੀ ਲਾਸ਼ ਘਰ ਲਿਆਂਦੀ ਗਈ ਤਾਂ ਸਿਆ ਦੇ ਚਿਹਰੇ 'ਤੇ ਕੋਈ ਦੁੱਖ ਜਾਂ ਅਫ਼ਸੋਸ ਨਹੀਂ ਸੀ। ਉਸ ਦਾ ਗੈਰ-ਕੁਦਰਤੀ ਵਿਵਹਾਰ ਦੇਖ ਕੇ ਹੀ ਪਰਿਵਾਰ ਨੂੰ ਉਸ 'ਤੇ ਸ਼ੱਕ ਹੋਇਆ ਸੀ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News