ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਪ੍ਰਣਾਮ : ਬੂਹੇ ''ਚ ਤੱਕਦੀਆਂ ਰਹੀਆਂ ਮਾਂਵਾਂ ਪਰ ਨਹੀਂ ਪਰਤੇ ਪੁੱਤ

02/14/2020 8:18:00 AM

ਨਵੀਂ ਦਿੱਲੀ—ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਪੁਲਵਾਮਾ ਹਮਲੇ ਨੂੰ ਭਾਵੇਂ ਅੱਜ ਇਕ ਸਾਲ ਬੀਤ ਗਿਆ ਹੈ ਪਰ ਇਹ ਹਮਲਾ ਅੱਜ ਵੀ ਲੋਕਾਂ ਦੇ ਦਿਲਾਂ 'ਚ ਤਾਜ਼ਾ ਹੈ। ਅੱਜ ਦੇ ਦਿਨ ਭਾਵ 14 ਫਰਵਰੀ ਨੂੰ ਜਿੱਥੇ ਦੇਸ਼ ਭਰ 'ਚ ਇੱਕ ਪਾਸੇ 'ਵੈਲੇਨਟਾਈਨ ਡੇਅ' ਮਨਾਇਆ ਜਾ ਰਿਹਾ ਸੀ, ਉੱਥੇ ਹੀ ਦੁਪਹਿਰ ਦੇ ਸਾਢੇ ਤਿੰਨ ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਨੈਸ਼ਨਲ ਹਾਈਵੇਅ 'ਤੇ ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਗੱਡੀ ਨਾਲ ਸੀ.ਆਰ.ਪੀ.ਐੱਫ ਦੇ ਕਾਫਿਲੇ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਧਮਾਕਾ ਇੰਨਾ ਭਿਆਨਕ ਸੀ ਕਿ ਜਵਾਨਾਂ ਦੇ ਚਿੱਥੜੇ ਤੱਕ ਉੱਡ ਗਏ। ਇਸ ਹਮਲੇ 'ਚ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।

ਹੁਣ ਤੱਕ ਦਾ ਸਭ ਤੋਂ ਭਿਆਨਕ ਸੀ ਪੁਲਵਾਮਾ ਹਮਲਾ-
ਤਬਾਹੀ ਦਾ ਮੰਜ਼ਰ ਬਣਿਆ ਇਹ ਅੱਤਵਾਦੀ ਹਮਲਾ ਜਿਸ ਗੱਡੀ ਰਾਹੀਂ ਕੀਤਾ ਗਿਆ, ਉਸ 'ਚ 350 ਕਿਲੋ ਤੋਂ ਵੱਧ ਧਮਾਕਾਖੇਜ਼ ਸਮੱਗਰੀ ਸੀ। ਇਸ ਭਿਆਨਕ ਧਮਾਕੇ ਦੀ ਆਵਾਜ਼ 5 ਕਿਲੋਮੀਟਰ ਦੇ ਘੇਰੇ 'ਚ ਸੁਣਾਈ ਦਿੱਤੀ, ਜਵਾਨਾਂ ਦੇ ਚਿੱਥੜੇ ਕਈ ਕਿਲੋਮੀਟਰ ਤੱਕ ਖਿੱਲਰ ਗਏ ਅਤੇ ਸੜਕ ਲਹੂ ਨਾਲ ਲਾਲ ਹੋ ਗਈ।

ਘਰ ਵਾਪਸ ਤਾਂ ਮੁੜੇ ਪਰ ਮਾਂਵਾਂ ਨਹੀਂ ਦੇਖ ਸਕੀਆਂ ਪੁੱਤਾਂ ਦੇ ਮੂੰਹ-
ਪੁੱਤਾਂ ਦੀ ਉਡੀਕ 'ਚ ਘਰ ਬੈਠੀਆਂ ਮਾਂਵਾਂ ਦੇ ਦਿਲਾਂ 'ਚ ਦੁਬਾਰਾ ਮਿਲਣ ਦੀ ਰੀਝ ਦਿਲ ਚ ਹੀ ਰਹਿ ਗਈ। ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨ ਘਰ ਤਾਂ ਪਰਤੇ ਪਰ ਤਾਬੂਤ 'ਚ ਬੰਦ ਹੋ ਕੇ।

ਜਵਾਨਾਂ ਦੇ ਵਾਅਦੇ ਤਾਂ ਵਾਅਦੇ ਹੀ ਬਣ ਕੇ ਰਹਿ ਗਏ-
ਆਪਣਿਆਂ ਨੂੰ ਮਿਲਣ ਦਾ ਚਾਅ ਅਤੇ ਭੈਣਾਂ ਦੇ ਦਿਲਾਂ 'ਚ ਵੀਰ ਦੇ ਸਿਰ ਸਿਹਰਾ ਸਜਾਉਣ ਦਾ ਸੁਪਨਾ ਤੇ ਪਤਨੀ ਨਾਲ ਕੀਤੇ ਵਾਅਦੇ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਲਈ ਵਾਅਦੇ ਹੀ ਬਣ ਕੇ ਰਹਿ ਗਏ।

ਕੌਣ ਸੀ ਇਸ ਹਮਲੇ ਦਾ ਜ਼ਿੰਮੇਵਾਰ—
ਇਸ ਹਮਲੇ ਦਾ ਜ਼ਿੰਮੇਵਾਰ 22 ਸਾਲਾ ਆਦਿਲ ਅਹਿਮਦ ਡਾਰ ਦੇ ਰੂਪ 'ਚ ਹੋਈ ਸੀ, ਜਿਸ ਨੇ ਵਿਸਫੋਟਕ ਨਾਲ ਭਰੀ ਗੱਡੀ ਨੂੰ ਜਵਾਨਾਂ ਦੀ ਬੱਸ ਨਾਲ ਟੱਕਰ ਮਾਰੀ ਸੀ। ਦੱਸਣਯੋਗ ਹੈ ਕਿ ਆਦਿਲ ਅਹਿਮਦ ਡਾਰ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਚ ਸ਼ਾਮਲ ਸੀ।


Iqbalkaur

Content Editor

Related News