ਇਕ ਹੀ ਪਰਿਵਾਰ ਦੇ 4 ਲੋਕਾਂ ਨੇ ਕੀਤੀ ਖੁਦਕੁਸ਼ੀ, ਇਸ ਹਾਲਤ ''ਚ ਮਿਲੀਆਂ ਲਾਸ਼ਾਂ

10/18/2019 3:45:36 PM

ਪੁਡੂਚੇਰੀ— ਪੁਡੂਚੇਰੀ 'ਚ ਆਰੋਵਿਲ ਨੇੜੇ ਕੁਈਲਾਪਾਲਾਯਮ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁੰਦਰਮੂਰਤੀ (40), ਉਸ ਦੀ ਪਤਨੀ ਮਾਹੇਸ਼ਵਰੀ (35) ਅਤੇ 2 ਬੇਟੀਆਂ ਕੀਰਤੀਕਾ (17) ਅਤੇ ਸਮੀਕਸ਼ਾ (13) ਦੀਆਂ ਲਾਸ਼ਾਂ ਬਹੁਤ ਬੁਰੀ ਹਾਲਤ 'ਚ ਉਨ੍ਹਾਂ ਦੇ ਘਰ ਅੰਦਲੋਂ ਮਿਲੀਆਂ। ਪੁਲਸ ਨੇ ਦੱਸਿਆ ਕਿ ਸੁੰਦਰਮੂਰਤੀ ਇਕ ਬੇਕਰੀ 'ਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਆਰੋਵਿਲ 'ਚ ਤਾਇਨਾਤ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਉਹ ਇਕ ਦੀਵਾਲੀ ਚਿਟ ਯੋਜਨਾ ਚੱਲਾ ਰਿਹਾ ਸੀ ਅਤੇ ਇਸ ਦੇ ਮੈਂਬਰਾਂ ਨੂੰ 5 ਲੱਖ ਰੁਪਏ ਦਾ ਭੁਗਤਾਨ ਕਰਨਾ ਸੀ ਪਰ ਉਸ 'ਤੇ ਪਹਿਲਾਂ ਤੋਂ ਹੀ 5 ਲੱਖ ਰੁਪਏ ਉਧਾਰ ਸਨ। ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋਵੇਗਾ। 

ਮੰਨਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਇਹ ਕਦਮ ਸੋਮਵਾਰ ਨੂੰ ਚੁੱਕਿਆ ਹੋਵੇਗਾ, ਕਿਉਂਕਿ ਲਾਸ਼ਾਂ ਦੀ ਹਾਲਤ ਕਾਫ਼ੀ ਖਰਾਬ ਹੈ। ਘਰ 'ਚੋਂ ਬੱਦਬੂ ਆਉਣ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਘਰ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਦੱਸਿਆ ਕਿ ਸੁੰਦਰਮੂਰਤੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ, ਜਦੋਂ ਕਿ ਤਿੰਨ ਹੋਰ ਨੇ ਜ਼ਹਿਰ ਖਾਧਾ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੀ.ਆਈ.ਐੱਮ.ਐੱਸ. 'ਚ ਭੇਜ ਦਿੱਤਾ ਹੈ।


DIsha

Content Editor

Related News