ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ

Friday, Sep 13, 2024 - 05:45 PM (IST)

ਨਵੀਂ ਦਿੱਲੀ- ਸਤੰਬਰ ਦਾ ਮਹੀਨਾ ਹੈ ਅਤੇ ਇਹ ਮਹੀਨਾ ਖ਼ਾਸ ਹੁੰਦਾ ਹੈ ਕਿਉਂਕਿ ਇਸ ਮਹੀਨੇ ਵਿਚ ਕਈ ਤਿਉਹਾਰ ਆਉਂਦੇ ਹਨ, ਜਿਸ ਕਰ ਕੇ ਸਕੂਲ-ਕਾਲਜਾਂ 'ਚ ਛੁੱਟੀਆਂ ਹੁੰਦੀਆਂ ਹਨ। ਇਸ ਸਾਲ 2024 ਦੇ ਸਤੰਬਰ ਮਹੀਨੇ ਵਿਚ ਤਿਉਹਾਰਾਂ ਦੀ ਵਜ੍ਹਾ ਤੋਂ ਛੁੱਟੀਆਂ ਹਨ। ਖ਼ਾਸ ਕਰ ਕੇ ਦੂਜੇ ਹਫ਼ਤੇ ਵਿਚ 3 ਛੁੱਟੀਆਂ ਇਕੱਠੀਆਂ ਮਿਲਣ ਵਾਲੀਆਂ ਹਨ। 

ਇਹ ਵੀ ਪੜ੍ਹੋ-  ਵੱਡੀ ਖ਼ਬਰ: CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ

14 ਤੋਂ 16 ਸਤੰਬਰ ਤੱਕ ਲਗਾਤਾਰ 3 ਛੁੱਟੀਆਂ
14 ਸਤੰਬਰ- ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਦੇ ਨਾਲ ਹੀ ਪੂਰੇ ਭਾਰਤ ਵਿਚ ਓਣਮ ਦਾ ਤਿਉਹਾਰ ਮਨਾਇਆ ਜਾਵੇਗਾ, ਖ਼ਾਸ ਕਰ ਕੇ ਕੇਰਲ ਵਿਚ।

15 ਸਤੰਬਰ- ਐਤਵਾਰ ਨੂੰ ਹਮੇਸ਼ਾ ਵਾਂਗ ਛੁੱਟੀ ਰਹੇਗੀ। ਇਸ ਤੋਂ ਇਲਾਵਾ ਕੇਰਲ ਵਿਚ ਥਿਰੂਵੋਨਮ ਦਾ ਤਿਉਹਾਰ ਵੀ ਮਨਾਇਆ ਜਾਵੇਗਾ। 

16 ਸਤੰਬਰ- ਈਦ-ਏ-ਮਿਲਾਦ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਕਿ ਮੁਸਲਿਮ ਭਾਈਚਾਰੇ ਲਈ ਖ਼ਾਸ ਮੌਕਾ ਹੁੰਦਾ ਹੈ। ਇਸ ਦਿਨ ਵੀ ਸਕੂਲ, ਬੈਂਕ ਅਤੇ ਦਫ਼ਤਰ ਬੰਦ ਰਹਿਣਗੇ।

ਇਹ ਵੀ ਪੜ੍ਹੋ-  ਦਫ਼ਤਰ ਨਹੀਂ ਜਾ ਸਕਣਗੇ ਕੇਜਰੀਵਾਲ, ਜਾਣੋ ਕਿਹੜੀਆਂ ਸ਼ਰਤਾਂ 'ਤੇ ਸੁਪਰੀਮ ਕੋਰਟ ਨੇ ਦਿੱਤੀ CM ਨੂੰ ਰਾਹਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News